ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਾਜ਼ ਨੂੰ ਸਜ਼ਾ ਹੋਣ ਤੋਂ ਬਾਅਦ ਇਹ ਚਿਹਰਾ ਬਣ ਸਕਦੈ ਪਾਕਿਸਤਾਨ ਦਾ ਅਗਲਾ ਪ੍ਰਧਾਨਮੰਤਰੀ

ਇਮਰਾਨ ਖ਼ਾਨ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸਰੀਫ ਨੂੰ ਇੱਕ ਹੋਰ ਝਟਕਾ ਲੱਗਿਆ ਜਦੋਂ ਕੋਰਟ ਨੇ ਨਵਾਜ਼ ਨੂੰ  ਭ੍ਰਿਸ਼ਟਾਚਾਰ ਸਬੰਧੀ ਇੱਕ ਕੇਸ 'ਚ 10 ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ।  ਇਹ ਮਾਮਲਾ ਲੰਦਨ 'ਚ ਅਘੋਸਿ਼ਤ ਸਪੰਤੀ ਨਾਲ ਸਬੰਧਿਤ ਸੀ। ਸ਼ਰੀਫ ਨੂੰ ਪਿਛਲੇ ਸਾਲ ਹੀ ਪਾਕਿਸਤਾਨੀ ਸਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਉਤਾਰ ਦਿੱਤਾ ਸੀ। ਨਵਾਜ਼ 'ਤੇ ਜ਼ਿੰਦਗੀ ਭਰ ਕਿਸੇ ਵੀ ਸਰਕਾਰੀ ਅਹੁਦੇ ਉੱਤੇ ਰਹਿਣ ਤੇ ਵੀ ਰੋਕ ਲਗਾਈ ਗਈ ਸੀ। 

 

ਪਰ ਹੁਣ ਇਹ ਨਵਾਂ ਫੈਸਲਾ ਵੀ ਕੋਈ ਵੱਡੀ ਹੈਰਾਨੀ ਲੈ ਕੇ ਨਹੀਂ ਆਇਆ।  ਪਹਿਲਾਂ ਤੋਂ ਹੀ ਇਸ ਤਰ੍ਹਾਂ ਦੇ ਫੈਸਲੇ ਦੀ ਉਮੀਦ ਕੀਤੀ ਜਾ ਰਹੀ ਸੀ। ਸ਼ਰੀਫ ਦੀ ਧੀ ਮਰੀਅਮ ਨੂੰ  ਪਿਤਾ ਦਾ ਵਾਰਸ ਮੰਨਿਆ ਜਾ ਰਿਹਾ ਸੀ। ਪਰ ਮਰੀਅਮ ਅਤੇ ਉਨ੍ਹਾਂ ਦੇ ਪਤੀ ਮਹੁੰਮਦ ਸਫਦਰ ਨੂੰ ਵੀ ਕੋਰਟ ਨੇ ਭ੍ਰਿਸ਼ਟਾਚਾਰ  ਦੇ ਮਾਮਲੇ ਚ ਸਜ਼ਾ ਦਾ ਐਲਾਨ ਕੀਤਾ ਹੈ।

 

ਮਰੀਅਮ ਲਈ ਇਹ ਵੱਡਾ ਝਟਕਾ ਹੈ ਕਿਉਂਕਿ ਹੁਣ ਉਹ ਕੋਈ ਸਰਕਾਰੀ ਪਦ ਹਾਸਿਲ ਨਹੀਂ ਕਰ ਸਕੇਗੀ। ਮਰੀਅਮ ਆਪਣੇ ਪਿਤਾ ਦੀ ਸੀਟ ਲਾਹੌਰ ਤੋਂ ਚੋਣਾ ਮੈਦਾਨ 'ਚ ਵੀ ਉੱਤਰ ਚੁੱਕੀ ਸੀ। ਇਸ ਸੀਟ ਨੂੰ ਸ਼ਰੀਫ ਪਰਿਵਾਰ ਲੀ ਸੇਫ਼ ਸੀਟ ਮੰਨਿਆ ਜਾਂਦਾ ਰਿਹਾ।

 

ਮਰੀਅਮ ਲਗਾਤਾਰ ਆਪਣੇ ਪਿਤਾ ਦਾ ਉਨ੍ਹਾਂ ਤੇ ਲੱਗੇ ਦੋਸ਼ਾਂ ਤੋਂ ਬਚਾ ਕਰਦੀ ਆ ਰਹੀ ਸੀ। ਪਰ ਇਮਰਾਨ ਖ਼ਾਨ ਸਮਰਥਕ ਉਨ੍ਹਾਂ ਦੀ ਰਾਜਨੀਤੀ ਤੇ ਲਗਾਤਾਰ ਸਵਾਲ ਉਠਾ ਰਹੇ ਸਨ। 

 

ਕੋਰਟ ਦਾ ਫ਼ੈਸਲਾ ਚੋਣਾਂ ਤੋਂ ਸਿਰਫ਼ 20 ਦਿਨ ਪਹਿਲਾਂ ਆਇਆ। ਕੁਝ ਸਰਵੇ ਇਹ ਦਿਖਾ ਰਹੇ ਹਨ ਕਿ ਨਵਾਜ਼ ਦੀ ਪਾਰਟੀ ਦੁਬਾਰਾ ਸੱਤਾ 'ਚ ਆ ਸਕਦੀ ਹੈ। ਪਰ ਪਾਰਟੀ ਦੇ ਵੱਡੇ ਨੇਤਾਵਾਂ ਨੂੰ ਜਿਸ ਤਰ੍ਹਾਂ ਸਜ਼ਾ ਹੋ ਰਹੀ ਹੈ। ਪਾਰਟੀ ਦਾ ਵੋਟਬੈਂਕ ਖਿਸਕ ਸਕਦਾ।  ਇਮਰਾਨ ਖ਼ਾਨ ਲਈ ਵੱਡੀ ਜਿੱਤ ਹਾਸਿਲ ਕਰਨ ਦਾ ਇਹ ਖ਼ਾਸ ਮੌਕਾ ਹੈ ਕਿਉਂਕਿ ਉਹ ਲਗਾਤਾਰ ਇਹ ਮੁੱਦਾ ਲੋਕਾਂ ਵਿਚਾਲੇ ਉਠਾ ਰਹੇ ਹਨ। ਜੋ ਲੋਕ ਨਵਾਜ਼ ਦੇ ਬਦਲ ਦੀ ਤਲਾਸ 'ਚ ਹਨ ਉਹ ਇਮਰਾਨ ਨੂੰ ਅਗਲੇ ਲੀਡਰ ਵਜੋੰ ਚੁਣ ਸਕਦੇ ਹਨ।  ਇਮਰਾਨ ਖ਼ਾਨ ਵੀ ਨਵਾਜ਼ ਸ਼ਰੀਫ ਨੂੰ ਟਾਰਗੇਟ ਕਰਕੇ ਸੱਤਾ ਪਾਉਣਾ ਚਾਹੁੰਦੇ ਹਨ। 

 

ਪਰ ਇਸ ਸਮੇਂ ਸ਼ਰੀਫ ਦੇ ਭਰਾ ਸ਼ਹਿਬਾਜ਼ ਰੇਸ ਚ ਅੱਗੇ ਹਨ। ਨਵਾਜ਼ ਨੂੰ ਸਜ਼ਾ ਹੋਂ ਤੋਂ ਬਾਅਦ ਕਈ ਲੋਕ ਲਗਾਵ ਦੇ ਤੌਰ 'ਤੇ ਉਨ੍ਹਾਂ ਦੇ ਭਰਾ ਨੂੰ ਸ਼ਾਸਕ ਵਜੋੰ ਚੁਣ ਸਕਦੇ ਹਨ। ਸ਼ਹਿਬਾਜ਼ ਨੇ ਨਵਾਜ ਖ਼ਿਲਾਫ ਫੈਸਲਾ ਆਉਣ ਤੋਂ ਬਾਅਦ ਪੀਅਮ ਦੀ ਕੁਰਸੀ ਸੰਭਾਲੀ ਸੀ। ਪਰ ਇਮਰਾਨ ਖਾਨ ਲਈ ਚੰਗੀ ਖ਼ਬਰ ਇਹ ਹੈ ਕਿ ਉਨ੍ਹਾਂ ਦੇ ਹੱਥ ਸੱਤਾ ਆਉਣ ਦੇ ਮੌਕੇ ਲਗਾਤਾਰ ਵੱਧ ਰਹੇ ਹਨ। ਕਿਉਂਕਿ ਨਵਾਜ਼ ਸ਼ਰੀਫ ਦੀ ਬਹੁਤ ਜਲਦ ਹੀ ਰਾਜਨੀਤੀਕ ਵਾਪਸੀ ਆਸਾਨ ਨਹੀਂ ਲੱਗ ਰਹੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:who is leading in pakistani general election after Nawaz Sharif convicted