ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨੀ ਲੋਕਾਂ ਨੂੰ ਆਪਣੇ ਹਾਲਾਤ ਨੂੰ ਸਮਝਣਾ ਚਾਹੀਦਾ ਹੈ ਅਤੇ ਕਿਸੇ ਭੁਲੇਖੇ ਚ ਨਹੀਂ ਰਹਿਣਾ ਚਾਹੀਦਾ ਅਤੇ ਇਹ ਉਮੀਦ ਬਿਲਕੁਲ ਨਹੀ਼ ਕਰਨੀ ਚਾਹੀਦੀ ਕਿ ਸੰਯੁਕਤ ਰਾਸ਼ਟਰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਰੱਦ ਕਰਨ ਦੇ ਭਾਰਤ ਦੇ ਕਦਮ ਤੇ ਪਾਕਿਸਤਾਨ ਦੇ ਪੱਖ ਦਾ ਸੁਆਗਤ ਕਰਨ ਲਈ ਹਾਰ ਚੁੱਕਿਆਂ ਖੜ੍ਹਾਂ ਰਹੇਗਾ।
ਕੁਰੈਸ਼ੀ ਨੇ ਕਿਹਾ, ਉਹ (ਸੰਯਕੁਤ ਰਾਸ਼ਟਰ) ਆਪਣੇ ਹੱਥ ਚ ਹਾਰ ਚੁੱਕਿਆਂ ਤੁਹਾਡੇ ਲਈ ਖੜ੍ਹਾ ਨਹੀਂ ਹੈ। ਸੁਰੱਖਿਆ ਕੌਂਸਲ ਦਾ ਕੋਈ ਵੀ ਸਥਾਈ ਮੈਂਬਰ ਰੋੜੇ ਪਾ ਸਕਦਾ ਹੈ। ਕੁਰੈਸ਼ੀ ਈਦ ਉਲ ਅਜਹਾ ਦਾ ਪਹਿਲਾ ਦਿਨ ਕਸ਼ਮੀਰੀ ਲੋਕਾਂ ਨਾਲ ਬਿਤਾਉਣ ਅਤੇ ਉਨ੍ਹਾਂ ਦੇ ਨਾਲ ਏਕਤਾ ਦਿਖਾਉਣ ਲਈ ਐਤਵਾਰ ਨੂੰ ਦੇਰ ਸ਼ਾਮ ਪੀਓਕੇ ਪੁੱਜੇ ਸਨ।
ਸੁਰੱਖਿਆ ਕੌਂਸਲ ਦੇ ਸਥਾਈ ਮੈਂਬਰਾਂ ਚੋਂ ਇਕ ਰੂਸ ਦੇ ਦੁਆਰਾ ਭਾਰਤ ਦੇ ਇਸ ਕਦਮ ਦੀ ਹਮਾਇਤ ਕਰਨ ਦੇ ਬਾਅਦ ਕੁਰੈਸ਼ੀ ਦਾ ਇਹ ਬਿਆਨ ਆਇਆ ਹੈ। ਰੂਸ ਨੇ ਕਿਹਾ ਕਿ ਕਸ਼ਮੀਰ ਨੂੰ ਲੈ ਕੇ ਕੀਤਾ ਗਿਆ ਫੈਸਲਾ ਭਾਰਤ ਦਾ ਅੰਦਰੂਨੀ ਫੈਸਲਾ ਹੈ ਤੇ ਸੂਬੇ ਦੇ ਦਰਜੇ ਚ ਕੀਤੇ ਗਏ ਬਦਲਾਅ ਸੰਵਿਧਾਨ ਦੇ ਦਾਇਰੇ ਚ ਕੀਤੇ ਗਏ ਹਨ ਤੇ ਰੂਸ ਨੇ ਦੋਨਾਂ ਗੁਆਂਢੀਆਂ ਨੇ ਸ਼ਾਂਤੀ ਬਣਾਏ ਰੱਖਣੀ ਦੀ ਅਪੀਲ ਕੀਤੀ ਹੈ।
.