ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨੀ ਫ਼ੌਜ ਨੂੰ ਕਿਉਂ ਰਹਿੰਦੀ ਹੈ ਪੰਜਾਬੀ ਮੁਸਲਿਮ ਜਵਾਨਾਂ ਦੀ ਚਿੰਤਾ?

ਪਾਕਿਸਤਾਨੀ ਫ਼ੌਜ ਨੂੰ ਕਿਉਂ ਰਹਿੰਦੀ ਹੈ ਪੰਜਾਬੀ ਮੁਸਲਿਮ ਜਵਾਨਾਂ ਦੀ ਚਿੰਤਾ?

ਇਹ ਇੱਕ ਤੱਥ ਹੈ ਕਿ ਪਾਕਿਸਤਾਨੀ ਫ਼ੌਜ ਨੂੰ ਆਪਣੇ ਸਾਰੇ ਫ਼ੌਜੀਆਂ ਦੀ ਓਨੀ ਚਿੰਤਾ ਨਹੀਂ ਰਹਿੰਦੀ, ਜਿੰਨੀ ਉਸ ਨੂੰ ਆਪਣੇ ਲਹਿੰਦੇ ਪੰਜਾਬ ਦੇ ਮੁਸਲਿਮ ਜਵਾਨਾਂ ਦੀ ਰਹਿੰਦੀ ਹੈ। ਇਹ ਸੱਚਾਈ ਹੈ। ਬੀਤੇ ਦਿਨੀਂ ਆਪਣੇ ਜਿਹੜੇ ਦੋ ਜਵਾਨਾਂ ਦੀਆਂ ਲਾਸ਼ਾਂ ਲੈਣ ਲਈ ਪਾਕਿਸਤਾਨੀ ਫ਼ੌਜ ਭਾਰਤੀ ਫ਼ੌਜ ਸਾਹਵੇਂ ਆਤਮ–ਸਮਰਪਣ ਕਰਦਿਆਂ ਚਿੱਟਾ ਝੰਡਾ ਵਿਖਾ ਕੇ ਭਾਰਤੀ ਖੇਤਰ ’ਚ ਦਾਖ਼ਲ ਹੋਈ ਸੀ, ਦਰਅਸਲ ਉਹ ਦੋਵੇਂ ਲਾਸ਼ਾਂ ਪੰਜਾਬੀ ਮੁਸਲਿਮ ਫ਼ੌਜੀਆਂ ਦੀਆਂ ਸਨ।

 

 

ਇਸ ਤੋਂ ਪਹਿਲਾਂ ਬੀਤੀ 39–31 ਜੁਲਾਈ ਨੂੰ ਜਦੋਂ ਪਾਕਿਸਤਾਨ ਦੇ 5 ਤੋਂ 7 ਫ਼ੌਜੀ ਤੇ ਅੱਤਵਾਦੀ ਮਾਰੇ ਗਏ ਸਨ, ਉਦੋਂ ਪਾਕਿਸਤਾਨੀ ਫ਼ੌਜ ਨੇ ਉਹ ਲਾਸ਼ਾਂ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਸੂਤਰਾਂ ਮੁਤਾਬਕ ਉਹ ਪੰਜਾਬੀ ਫ਼ੌਜੀ ਨਹੀਂ ਸਨ ਤੇ ਉਹ ਜਾਂ ਤਾਂ ਕਸ਼ਮੀਰ ਦੇ ਸਨ ਜਾਂ ਉੱਤਰੀ ਹਥਿਆਰਬੰਦ ਬਲਾਂ ਦੇ ਜਵਾਨ ਸਨ।

 

 

ਪਾਕਿਸਤਾਨੀ ਫ਼ੌਜ ਵਿੱਚ ਪੰਜਾਬੀ ਮੁਸਲਮਾਨਾਂ ਦੀ ਸਰਦਾਰੀ ਹੈ; ਸ਼ਾਇਦ ਇਸੇ ਲਈ ਫ਼ੌਜ ਵਿੱਚ ਹੋਰ ਫ਼ੌਜੀਆਂ ਨੂੰ ਇੰਨੀ ਅਹਿਮੀਅਤ ਨਹੀਂ ਦਿੱਤੀ ਜਾਂਦੀ। ਪ੍ਰਿਾਪਤ ਜਾਦਕਾਰੀ ਮੁਤਾਬਕ ਪਾਕਿਸਤਾਨੀ ਫ਼ੌਜ ਵਿੱਚ 70 ਫ਼ੀ ਸਦੀ ਤੋਂ ਵੀ ਵੱਧ ਪੰਜਾਬੀ ਮੁਸਲਿਮ ਹਨ।

 

 

ਜੰਮੂ–ਕਸ਼ਮੀਰ ’ਚ ਸਰਹੱਦ ਪਾਰ ਤੋਂ ਹੋ ਰਹੀ ਗੋਲੀਬਾਰੀ ਦਾ ਜਵਾਬ ਦਿੰਦਿਆਂ ਬੀਤੇ ਦਿਨੀਂ ਭਾਰਤੀ ਫ਼ੌਜ ਨੇ ਲੰਘੇ ਸਨਿੱਚਰਵਾਰ ਨੂੰ ਪਾਕਿਸਤਾਨ ਦੇ ਦੋ ਫ਼ੌਜੀਆਂ ਨੂੰ ਮਾਰ ਸੁੱਟਿਆ ਸੀ। ‘ਅਮਰ ਉਜਾਲਾ’ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੀ ਹਾਲਤ ਉਸ ਵੇਲੇ ਬਹੁਤ ਤਰਸਯੋਗ ਹੋ ਗਈ ਸੀ ਕਿ ਉਸ ਨੂੰ ਆਪਣੇ ਫ਼ੌਜੀਆਂ ਦੀਆਂ ਲਾਸ਼ਾਂ ਲਿਜਾਦ ਲਈ ਮਜਬੂਰਨ ਚਿੱਟਾ ਝੰਡਾ ਵਿਖਾਉਣਾ ਪਿਆ ਸੀ। ਫ਼ੌਜੀ ਭਾਸ਼ਾ ਵਿੱਚ ਚਿੱਟਾ ਝੰਡਾ ਆਤਮ–ਸਮਰਪਣ ਜਾਂ ਜੰਗਬੰਦੀ ਜਾਂ ਗੋਲੀਬੰਦੀ ਦਾ ਸੰਕੇਤ ਹੁੰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why Pakistani army is very much concerned for Punjabi Muslim Jawans