ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤਨੀ ਦੇਖਦੀ ਸੀ ਰਿਤਿਕ ਰੌਸ਼ਨ ਦੀਆਂ ਵੱਧ ਫਿਲਮਾਂ, ਪਤੀ ਨੇ ਕਰ ਦਿੱਤੀ ਕਤਲ

ਇਕ ਪਤੀ ਨੇ ਆਪਣੀ ਪਤਨੀ ਦੀ ਹੱਤਿਆ ਕਰਨ ਤੋਂ ਬਾਅਦ ਆਪਣੇ ਆਪ ਨੂੰ ਦਰੱਖਤ ਤੋਂ ਲਟਕਾ ਕੇ ਆਪਣੀ ਵੀ ਜਾਨ ਦੇ ਦਿੱਤੀ। ਇਸ ਘਟਨਾ ਦਾ ਕਾਰਨ ਵੀ ਅਜੀਬ ਹੈ। ਕਿਹਾ ਜਾਂਦਾ ਹੈ ਕਿ ਪਤਨੀ ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਦੀ ਪ੍ਰਸ਼ੰਸਕ ਸੀ ਤੇ ਉਸਦੇ ਇਸੇ ਕਾਰਨ ਪਤੀ ਨੇ ਇਹ ਕਦਮ ਚੁੱਕਿਆ।

 

ਨਾਮੀ ਅਖਬਾਰ ਅਮਰ ਉਜਾਲਾ ਮੁਤਾਬਕ ਕੁਈਨਜ਼ ਹੋਮ ਨਿਵਾਸੀ ਦਿਨੇਸ਼ਵਰ ਬੁਧੀਦੱਤ (33) ਨੇ ਸ਼ੁੱਕਰਵਾਰ ਦੀ ਰਾਤ ਨੂੰ ਆਪਣੀ ਪਤਨੀ ਡੋਨੇ ਡੋਜੋਏ ਦਾ ਆਪਣੇ ਘਰ ਵਿੱਚ ਕਤਲ ਕਰ ਦਿੱਤਾ ਤੇ ਫਿਰ ਪਾਰਕ ਚ ਇੱਕ ਦਰੱਖਤ ਨਾਲ ਲਟਕ ਕੇ ਆਪਣੀ ਜਾਨ ਵੀ ਦੇ ਦਿੱਤੀ। ਦੋਵਾਂ ਦੇ ਵਿਆਹ ਨੂੰ ਸਿਰਫ 4 ਮਹੀਨੇ ਹੋਏ ਸਨ।

 

ਡੋਨੇ ਦੇ ਦੋਸਤ ਨੇ ਦੱਸਿਆ ਕਿ ਡੋਨੇ ਰਿਤਿਕ ਰੌਸ਼ਨ ਦੀ ਬਹੁਤ ਵੱਡਾ ਪ੍ਰਸ਼ੰਸਕ ਸੀ ਜਦੋਂਕਿ ਉਸ ਦਾ ਪਤੀ ਦਿਨੇਸ਼ਵਰ ਬੁਧੀਦੱਤ ਇਸ ਤੋਂ ਬਹੁਤ ਸੜਿਆ ਕਰਦਾ ਸੀ। ਇਸ ਵਜ੍ਹਾ ਕਰਕੇ ਦਿਨੇਸ਼ਵਰ ਨੇ ਹਾਲ ਹੀ ਵਿੱਚ ਆਪਣੀ ਪਤਨੀ ਡੋਨੇ 'ਤੇ ਹਮਲਾ ਕੀਤਾ ਸੀ, ਜਿਸਦਾ ਦੋਸ਼ ਵੀ ਸਾਬਤ ਹੋਇਆ ਸੀ।

 

ਮ੍ਰਿਤਕ ਦੇ ਦੋਸਤ ਦਾ ਕਹਿਣਾ ਹੈ ਕਿ ਜਦੋਂ ਵੀ ਡੋਨੇ ਰਿਤਿਕ ਦੀ ਫਿਲਮ ਵੇਖਦੀ ਸੀ, ਦਿਨੇਸ਼ਵਰ ਉਸ ਨੂੰ ਰੋਕਣ ਲਈ ਕਹਿੰਦਾ ਸੀ। ਇਸ ਬਾਰੇ ਘਰ ਚ ਕਾਫੀ ਨਾਰਾਜ਼ਗੀ ਸੀ। ਇਸ ਵਿਵਾਦ ਕਾਰਨ ਡੋਨੇ ਦੀ ਮੌਤ ਹੋ ਗਈ।

 

 

 

 
 
 
 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Wife used to watch more movies of Hrithik Roshan and husband murdered