ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜੇ ਇੰਗਲੈਂਡ ’ਚ ਗ੍ਰਿਫ਼ਤਾਰ

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜੇ ਇੰਗਲੈਂਡ ’ਚ ਗ੍ਰਿਫ਼ਤਾਰ

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜੇ ਨੂੰ ਅੱਜ ਇੰਗਲੈਂਡ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਦਰਅਸਲ ਅੱਜ ਅਸਾਂਜੇ ਨੂੰ ਇਕੁਆਡੋਰ ਦੇਸ਼ ਦੇ ਸਫ਼ਾਰਤਖਾਨੇ (ਦੂਤਾਵਾਸ) ਵਿੱਚ ਸੱਦਿਆ ਗਿਆ ਸੀ। ਅਸਾਂਜੇ ਸਾਲ 2012 ਤੋਂ ਹੀ ਇਕੁਆਡੋਰ ਦੇਸ਼ ਵਿੱਚ ਫਸੇ ਹੋਏ ਹਨ।

 

 

47 ਸਾਲਾ ਜੂਲੀਅਨ ਅਸਾਂਜੇ ਮੈਟਰੋਪਾਲਿਟਨ ਪੁਲਿਸ ਸਰਵਿਸ (MPS) ਵੱਲੋਂ ਇਕੁਆਡੋਰ ਦੇ ਦੂਤਾਵਾਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਦਰਅਸਲ, ਇਕੁਆਡੋਰ ਦੀ ਸਰਕਾਰ ਨੇ ਜਿਹੜੀ ਪਨਾਹ ਉਨ੍ਹਾਂ ਨੂੰ ਦਿੱਤੀ ਹੋਈ ਸੀ, ਉਹ ਵਾਪਸ ਲੈ ਲਈ ਸੀ।

 

 

ਜੂਲੀਅਨ ਅਸਾਂਜੇ ਨੂੰ ਜਦੋਂ ਸਵੀਡਨ ਹਵਾਲੇ ਕੀਤਾ ਜਾ ਰਿਹਾ ਸੀ, ਤਦ ਉਨ੍ਹਾਂ ਇਕੁਆਡੋਰ ਦੀ ਲੰਦਨ ਸਥਿਤ ਐਂਬੈਸੀ ਵਿਖੇ ਪਨਾਹ ਲਈ ਸੀ। ਅਸਾਂਜੇ ਨੂੰ ਕੇਂਦਰੀ ਲੰਦਨ ਪੁਲਿਸ ਥਾਣੇ ਵਿੱਚ ਹਿਰਾਸਤ ’ਚ ਲਿਆ ਗਿਆ ਸੀ ਤੇ ਉਨ੍ਹਾਂ ਨੂੰ ਵੈਸਟਮਿੰਸਟਰ ਮੈਜਿਸਟ੍ਰੇਟਸ ਦੀ ਅਦਾਲਤ ਵਿੱਚ ਲਿਆਂਦਾ ਜਾਵੇਗਾ।

 

 

ਇਕੁਆਡੋਰ ਦੀ ਸਰਕਾਰ ਤੇ ਅਸਾਂਜੇ ਵਿਚਾਲੇ ਸਬੰਧ ਉਦੋਂ ਖ਼ਰਾਬ ਹੋਣ ਲੱਗ ਪਏ ਸਨ, ਜਦੋਂ ਉਸ ਦੇਸ਼ ਦੀ ਸਰਕਾਰ ਨੇ ਦੋਸ਼ ਲਾਇਆ ਸੀ ਕਿ ਉਹ ਰਾਸ਼ਟਰਪਤੀ ਲੈਨਿਨ ਮੋਰੈਨੋ ਦੇ ਨਿਜੀ ਜੀਵਨ ਬਾਰੇ ਜਾਣਕਾਰੀ ਜੱਗ–ਜ਼ਾਹਿਰ ਕਰ ਰਹੇ ਹਨ। ਸ੍ਰੀ ਮੋਰੈਨੋ ਨੇ ਪਹਿਲਾਂ ਆਖਿਆ ਸੀ ਕਿ ਅਸਾਂਜੇ ਨੇ ਪਨਾਹ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ।

 

 

ਸ੍ਰੀ ਮੋਰੈਨੋ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਇੰਗਲੈਂਡ ਨੂੰ ਇਹ ਗਰੰਟੀ ਵੀ ਦੇਣ ਲਈ ਆਖਿਆ ਸੀ ਕਿ ਅਸਾਂਜੇ ਨੂੰ ਕਿਸੇ ਅਜਿਹੇ ਦੇਸ਼ ਹਵਾਲੇ ਨਾ ਕੀਤਾ ਜਾਵੇ, ਜਿੱਥੇ ਉਨ੍ਹਾਂ ਉੱਤੇ ਤਸ਼ੱਦਦ ਢਾਹਿਆ ਜਾਵੇ ਜਾਂ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪਵੇ। ਬ੍ਰਿਟਿਸ਼ ਸਰਕਾਰ ਨੇ ਇਸ ਦੀ ਲਿਖਤੀ ਪੁਸ਼ਟੀ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Wikileaks founder Julian Assange arrested in UK