ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਭਾਰਤ ਸਰਕਾਰ ਤੇ ਕੈਪਟਨ ਵਿਰੁੱਧ ਮਾਨਹਾਨੀ ਦੇ ਕੇਸ ਖ਼ਾਰਜ ਕਰੇਗੀ ਕੈਨੇਡਾ ਸਰਕਾਰ?

ਕੀ ਭਾਰਤ ਸਰਕਾਰ ਤੇ ਕੈਪਟਨ ਵਿਰੁੱਧ ਮਾਨਹਾਨੀ ਦੇ ਕੇਸ ਖ਼ਾਰਜ ਕਰੇਗੀ ਕੈਨੇਡਾ ਸਰਕਾਰ?

ਖ਼ਾਲਿਸਤਾਨ–ਪੱਖੀ ਅਮਰੀਕੀ ਜੱਥੇਬੰਦੀ ‘ਸਿੱਖਸ ਫ਼ਾਰ ਜਸਟਿਸ’ ਵੱਲੋਂ ਮਾਨਹਾਨੀ ਦਾ ਕੇਸ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਵੀ ਦਾਇਰ ਕੀਤਾ ਜਾ ਰਿਹਾ ਹੈ। ਹਾਲੇ ਉਸ ਦੀ ਕਾਨੂੰਨੀ ਪ੍ਰਕਿਰਿਆ ਹਾਲੇ ਮੁਕੰਮਲ ਕੀਤੀ ਜਾ ਰਹੀ ਹੈ।

 

 

ਚੇਤੇ ਰਹੇ ਕਿ ਇਸ ਜੱਥੇਬੰਦੀ ਨੇ ਭਾਰਤ ਸਰਕਾਰ ਵਿਰੁੱਧ ਵੀ ਕੈਨੇਡੀਅਨ ਸੂਬੇ ਉਨਟਾਰੀਓ ਦੇ ਮਹਾਂਨਗਰ ਟੋਰਾਂਟੋ ਦੀ ਸੁਪੀਰੀਅਰ ਕੋਰਟ ਆਫ਼ ਜਸਟਿਸ ਵਿੱਚ 5.22 ਕਰੋੜ ਰੁਪਏ ਦੀ ਮਾਨਹਾਨੀ ਦਾ ਦਾਅਵਾ ਠੋਕਿਆ ਹੈ।

 

 

ਕੁਝ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਕੈਨੇਡਾ ਸਰਕਾਰ ਨੇ ਇਸ ਮਾਮਲੇ ਨੂੰ ਖ਼ਾਰਜ ਕਰ ਦਿੱਤਾ, ਤਾਂ ‘ਸਿੱਖਸ ਫ਼ਾਰ ਜਸਟਿਸ’ ਦੀ ਇਹ ਕਾਨੂੰਨੀ ਕਾਰਵਾਈ ਠੁੱਸ ਹੋ ਕੇ ਰਹਿ ਜਾਵੇਗੀ; ਜਿਵੇਂ ਕਿ ਇਸੇ ਜੱਥੇਬੰਦੀ ਨੇ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਵੀ ਇੱਕ ਕੇਸ ਦਾਇਰ ਕੀਤਾ ਸੀ; ਜਦੋਂ ਉਹ ਅਪ੍ਰੈਲ 2015 ਦੌਰਾਨ ਦੁਵੱਲੀ ਗੱਲਬਾਤ ਲਈ ਕੈਨੇਡਾ ਆਉਣ ਵਾਲੇ ਸਨ।

 

 

‘ਸਿੱਖਸ ਫ਼ਾਰ ਜਸਟਿਸ’ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਦਾ ਕਹਿਣਾ ਹੈ ਕਿ ਕੈਨੇਡਾ ਦੇ ਅਮਨ–ਪਸੰਦ ਸਿੱਖ ਖ਼ਾਲਿਸਤਾਨ ਦੀ ਹਮਾਇਤ ਕਰ ਰਹੇ ਹਨ ਪਰ ਉਨ੍ਹਾਂ ਨੂੰ ਗਿਣੀ–ਮਿੱਥੀ ਯੋਜਨਾ ਅਧੀਨ ‘ਦਹਿਸ਼ਤਗਰਦ’ ਕਰਾਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਭਾਰਤ ਸਰਕਾਰ ਕੈਨੇਡਾ ਦੀ ਸਰਕਾਰ ’ਤੇ ਵੀ ‘ਸਿੱਖਸ ਫ਼ਾਰ ਜਸਟਿਸ’ ਉੱਤੇ ਪਾਬੰਦੀ ਲਾਉਣ ਦਾ ਦਬਾਅ ਪਾ ਰਹੀ ਹੈ।

 

 

ਭਾਰਤ ਸਰਕਾਰ ਨੇ ‘ਸਿੱਖਸ ਫ਼ਾਰ ਜਸਟਿਸ’ ਉੱਤੇ ਦੋਸ਼ ਲਾਇਆ ਹੈ ਕਿ ਉਹ ਪੰਜਾਬ ਵਿੱਚ ਅੱਤਵਾਦ ਨੂੰ ਮੁੜ–ਸੁਰਜੀਤ ਕਰਨ ਦੇ ਜਤਨ ਕਰ ਰਹੀ ਹੈ ਤੇ ਉਸ ਦੀ ਪੁਸ਼ਤ–ਪਨਾਹੀ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ (ISI) ਕਰ ਰਹੀ ਹੈ।

 

 

ਕੱਲ੍ਹ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ‘ਸਿੱਖਸ ਫ਼ਾਰ ਜਸਟਿਸ’ ਨਾਂਅ ਦੀ ‘ਵੱਖਵਾਦੀ ਜੱਥੇਬੰਦੀ’ ਉੱਤੇ ਪਾਬੰਦੀ ਲਾਉਣ ਦਾ ਸੁਆਗਤ ਕੀਤਾ ਸੀ। ਮੁੱਖ ਮੰਤਰੀ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਸੰਗਠਨ ਨੂੰ ਦਹਿਸ਼ਤਗਰਦ ਜੱਥੇਬੰਦੀ ਐਲਾਨ ਕੇ ਇਸ ਵਿਰੁੱਧ ਜੰਗੀ–ਪੱਧਰ ਉੱਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

 

 

ਮੁੱਖ ਮੰਤਰੀ ਨੇ ਅਕਾਲੀ ਆਗੂਆਂ ਤੇ ਹੋਰ ਦੇਸ਼ਾਂ ਨੂੰ ਵੀ ਚੇਤਾਵਨੀ ਦਿੱਤੀ ਸੀ ਕਿ ਉਹ ‘ਸਿੱਖਸ ਫ਼ਾਰ ਜਸਟਿਸ’ ਦੀਆਂ ਗਤੀਵਿਧੀਆਂ ਨੂੰ ਅੱਖੋਂ ਪ੍ਰੋਖੇ ਨਾ ਕਰਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਆਈਐੱਸਆਈ ਦੀ ਮਦਦ ਨਾਲ ਇਹ ‘ਸਿੱਖਸ ਫ਼ਾਰ ਜਸਟਿਸ’ ਨਾਂਅ ਦੀ ਜੱਥੇਬੰਦੀ ਭਾਰਤ–ਵਿਰੋਧੀ ਤੇ ਵੱਖਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਰਹੀ ਹੈ ਤੇ ਹੁਣ ਕੇਂਦਰ ਸਰਕਾਰ ਨੇ ਦੇਸ਼ ਦੀ ਰਾਖੀ ਲਈ ਇਹ ਪਹਿਲਾ ਕਦਮ ਚੁੱਕਿਆ ਹੈ।

 

 

ਚੰਡੀਗੜ੍ਹ ’ਚ ਜਾਰੀ ਇੱਕ ਬਿਆਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਇਸ ਜੱਥੇਬੰਦੀ ਵਿਰੁੱਧ ਅਜਿਹੀ ਕਾਰਵਾਈ ਚਿਰਾਂ ਤੋਂ ਲੋੜੀਂਦੀ ਸੀ।

 

 

ਕੈਪਟਨ ਨੇ ਕਿਹਾ ਕਿ ਇਹ ਜੱਥੇਬੰਦੀ ਸਾਡੇ ਰਾਸ਼ਟਰ ਦੀ ਹੋਂਦ ਲਈ ਵੀ ਵੱਡਾ ਖ਼ਤਰਾ ਹੈ। ਉਨ੍ਹਾਂ ਦੁਨੀਆ ਦੇ ਹੋਰ ਦੇਸ਼ਾਂ ਨੂੰ ਵੀ ਇਸ ਵੱਖਵਾਦੀ ਜੱਥੇਬੰਦੀ ਖਿ਼ਲਾਫ਼ ਇੱਕਜੁਟ ਹੋਣ ਦਾ ਸੱਦਾ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Will Canada Govt dismiss the defamation suits against India Govt and Captain Amrinder Singh