ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕੀ ਚੀਨ ਵੱਲੋਂ ਨਿਯੁਕਤ ਦਲਾਈਲਾਮਾ ਨੂੰ ਮਾਨਤਾ ਦੇਵੇਗਾ ਭਾਰਤ?

ਕੀ ਚੀਨ ਵੱਲੋਂ ਨਿਯੁਕਤ ਦਲਾਈਲਾਮਾ ਨੂੰ ਮਾਨਤਾ ਦੇਵੇਗਾ ਭਾਰਤ?

ਸਾਰੇ ਦਾਅਵਿਆਂ ਦੇ ਬਾਵਜੂਦ ਭਾਰਤ ਤੇ ਚੀਨ ਦੇ ਆਪਸੀ ਸਬੰਧ ਕਦੇ ਵੀ ਬਹੁਤੇ ਵਧੀਆ ਨਹੀਂ ਰਹੇ। ਇਨ੍ਹਾਂ ਸਬੰਧਾਂ ਵਿੱਚ ਸਦਾ ਤੋਂ ਉਤਾਰ–ਚੜ੍ਹਾਅ ਚੱਲਦਾ ਰਿਹਾ ਹੈ। ਦਰਅਸਲ, ਦਲਾਈਲਾਮਾ ਦੇ ਭਾਰਤ ਵਿੱਚ ਪਨਾਹ ਲੈਣ ਤੋਂ ਬਾਅਦ ਚੀਨ ਨਾਲ ਸਾਡੇ ਸਬੰਧ ਜ਼ਿਆਦਾਤਰ ਖੱਟੇ ਹੀ ਰਹੇ ਹਨ।

 

 

ਚੀਨ ਨੇ ਸਦਾ ਹੀ ਦਲਾਈਲਾਮਾ ਨੂੰ ਮਾਨਤਾ ਦੇਣ ਤੋਂ ਇਨਕਾਰ ਕੀਤਾ ਹੈ। ਸੀਆਰਟੀਸੀ ਦੇ ਪ੍ਰੋਫ਼ੈਸਰ ਝਾ ਲੂਓ ਨੇ ਕਿਹਾ ਕਿ ਜੇ ਭਾਰਤ, ਚੀਨ ਵੱਲੋਂ ਨਿਯੁਕਤ ਕੀਤੇ ਜਾਣ ਵਾਲੇ ਦਲਾਈਲਾਮਾ ਨੂੰ ਮਾਨਤਾ ਨਹੀਂ ਦਿੰਦਾ, ਤਾਂ ਦੋਵੇਂ ਦੇਸ਼ਾਂ ਵਿਚਲੇ ਸਬੰਧਾਂ ਉੱਤੇ ਅਸਰ ਪੈ ਸਕਦਾ ਹੈ।

 

 

ਅਸਲ ’ਚ ਮੌਜੂਦਾ ਦਲਾਈਲਾਮਾ ਤੋਂ ਬਾਅਦ ਅਗਲਾ ਦਲਾਈਲਾਮਾ ਨੂੰ ਚੀਨ ਖ਼ੁਦ ਨਿਯੁਕਤ ਕਰਨਾ ਚਾਹੁੰਦਾ ਹੈ।

 

 

ਇਸ ਵੇਲੇ 14ਵਾਂ ਦਲਾਈਲਾਮਾ ਭਾਰਤ ਵਿੱਚ ਹੈ। ਪਹਿਲਾ ਦਲਾਈਲਾਮਾ 1950 ’ਚ ਚੀਨ ਸਰਕਾਰ ਦੇ ਡਰ ਕਾਰਨ ਨੱਸ ਕੇ ਭਾਰਤ ਆ ਗਿਆ ਸੀ। ਤਦ ਭਾਰਤ ਨੇ ਉਸ ਨੂੰ ਪਨਾਹ ਦੇ ਦਿੱਤੀ ਸੀ। ਉਨ੍ਹਾਂ ਤੋਂ ਬਾਅਦ ਤਿੱਬਤ ਦੀ ਜਲਾਵਤਨ ਸਰਕਾਰ ਅਗਲੇ ਦਲਾਈਲਾਮਾ ਦਾ ਐਲਾਨ ਕਰੇਗੀ।

 

 

ਪਰ ਹੁਣ ਚੀਨ ਨੇ ਆਖ ਦਿੱਤਾ ਹੈ ਕਿ ਉਹ ਅਗਲੇ ਦਲਾਈਲਾਮਾ ਦਾ ਐਲਾਨ ਖ਼ੁਦ ਕਰੇਗਾ। ਸਪੱਸ਼ਟ ਹੈ ਕਿ ਉਹ ਤਿੱਬਤ ਵਿੱਚ ਆਪਣੇ ਕਿਸੇ ਕਠਪੁਤਲੀ ਦਲਾਈਲਾਮਾ ਨੂੰ ਨਿਯੁਕਤ ਕਰਨਾ ਚਾਹ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Will India recognize China Government s appointed Dalailama