ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਜਾਧਵ ਨੂੰ ਰਿਹਾਅ ਕਰੇਗੀ ਕੌਮਾਂਤਰੀ ਅਦਾਲਤ, ਨਜ਼ਰਾਂ 17 ਜੁਲਾਈ ਦੇ ਫ਼ੈਸਲੇ ’ਤੇ

ਕੀ ਜਾਧਵ ਨੂੰ ਰਿਹਾਅ ਕਰੇਗੀ ਕੌਮਾਂਤਰੀ ਅਦਾਲਤ, ਨਜ਼ਰਾਂ 17 ਜੁਲਾਈ ਦੇ ਫ਼ੈਸਲੇ ’ਤੇ

ਪਾਕਿਸਤਾਨ ਨੇ ਕਿਹਾ ਹੈ ਕਿ ਉਹ ਭਾਰਤੀ ਸਮੁੰਦਰੀ ਫ਼ੌਜ ਦੇ ਸਾਬਕਾ ਅਧਿਕਾਰੀ ਕੂਲਭੂਸ਼ਣ ਜਾਧਵ ਦੇ ਮਾਮਲੇ ਵਿੱਚ 17 ਜੁਲਾਈ ਨੂੰ ਆਉਣ ਵਾਲੇ ਫ਼ੈਸਲੇ ਦਾ ਕੋਈ ਵੀ ਅਨੁਮਾਨ ਪਹਿਲਾਂ ਨਹੀਂ ਲਾ ਸਕਦਾ।

 

 

ਹੇਗ ਸਥਿਤ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਨੇ ਚਾਰ ਜੁਲਾਈ ਨੂੰ ਐਲਾਨ ਕੀਤਾ ਸੀ ਕਿ ਉਹ ਜਾਧਵ ਮਾਮਲੇ ਵਿੱਚ 17 ਜੁਲਾਈ ਨੂੰ ਆਪਣਾ ਫ਼ੈਸਲਾ ਸੁਣਾਏਗੀ।

 

 

ਇੱਥੇ ਵਰਨਣਯੋਗ ਹੈ ਕਿ ਭਾਰਤ ਕਹਿੰਦਾ ਰਿਹਾ ਹੈ ਕਿ ਜਾਧਵ ਨੂੰ ਈਰਾਨ ਤੋਂ ਅਗ਼ਵਾ ਕੀਤਾ ਗਿਆ ਸੀ, ਜਿੱਥੋਂ ਉਹ ਸਮੁੰਦਰੀ ਫ਼ੌਜ ਤੋਂ ਸੇਵਾ–ਮੁਕਤ ਹੋਣ ਤੋਂ ਬਾਅਦ ਕਾਰੋਬਾਰ ਦੇ ਸਿਲਸਿਲੇ ਵਿੱਚ ਗਏ ਸਨ।

 

 

ਭਾਰਤੀ ਸਮੁੰਦਰੀ ਫ਼ੌਜ ਦੇ ਸੇਵਾ–ਮੁਕਤ ਅਧਿਕਾਰੀ ਸ੍ਰੀ ਕੂਲਭੂਸ਼ਣ ਜਾਧਵ (48) ਨੂੰ ਅਪ੍ਰੈਲ 2017 ਦੇ ਮੁਕੱਦਮੇ ਤੋਂ ਬਾਅਦ ਜਾਸੂਸੀ ਤੇ ਅੱਤਵਾਦ ਦੇ ਦੋਸ਼ ਅਧੀਨ ਪਾਕਿਸਤਾਨ ਦੀ ਇੱਕ ਫ਼ੌਜੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ। ਭਾਵੇਂ ਉਨ੍ਹਾਂ ਦੀ ਸਜ਼ਾ ਦੇ ਐਲਾਨ ਉੱਤੇ ਭਾਰਤ ਨੇ ਸਖ਼ਤ ਪ੍ਰਤੀਕਰਮ ਪ੍ਰਗਟਾਇਆ ਸੀ।

 

 

ਭਾਰਤ ਨੇ ਵੀਐਨਾ ਸੰਧੀ ਦੀਆਂ ਵਿਵਸਥਾਵਾਂ ਦੀ ਪਾਕਿਸਤਾਨ ਵੱਲੋਂ ਘੋਰ ਉਲੰਘਣਾ ਕੀਤੇ ਜਾਣ ਨੂੰ ਲੈ ਕੇ ਮਈ 2017 ’ਚ ਕੌਮਾਂਤਰੀ ਅਦਾਲਤ ਦਾ ਰੁਖ਼ ਕੀਤਾ ਸੀ। ਦਰਅਸਲ, ਪਾਕਿਸਤਾਨ ਨੇ ਜਾਧਵ ਨੂੰ ਭਾਰਤ ਵੱਲੋਂ ਦੂਤਾਵਾਸ ਦੀ ਮਦਦ ਮੁਹੱਈਆ ਕਰਵਾਉਣ ਦੀ ਇਜਾਜ਼ਤ ਦੇਣ ਤੋਂ ਵਾਰ–ਵਾਰ ਇਨਕਾਰ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Will International Court release Jadhav Eyes on 17th July for the verdict