ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਨੂੰ ਭਾਰਤ ਤੋਂ ਵਧੀਆ ਨਾ ਬਣਾਇਆ, ਤਾਂ ਨਾਂਅ ਬਦਲ ਦਿਓ: ਸ਼ਾਹਬਾਜ਼ ਸ਼ਰੀਫ਼

ਪਾਕਿ ਨੂੰ ਭਾਰਤ ਤੋਂ ਵਧੀਆ ਨਾ ਬਣਾਇਆ, ਤਾਂ ਨਾਂਅ ਬਦਲ ਦਿਓ: ਸ਼ਾਹਬਾਜ਼ ਸ਼ਰੀਫ਼

ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਮੁਖੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਕਿ ਜੇ ਸੱਤਾ `ਚ ਆਉਣ ਤੋਂ ਬਾਅਦ ਉਹ ਪਾਕਿਸਤਾਨ ਨੂੰ ਭਾਰਤ ਤੋਂ ਅੱਗੇ ਨਾ ਲੈ ਕੇ ਗਏ, ਤਾਂ ਉਨ੍ਹਾਂ ਦਾ ਨਾਂਅ ਬਦਲ ਦੇਣਾ। ਸ਼ਾਹਬਾਜ਼ ਨੇ ਸਨਿੱਚਰਵਾਰ ਨੂੰ ਸਰਗੋਧਾ ਵਿਖੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ,‘ਜੇ ਮੈਂ ਛੇ ਮਹੀਨਿਆਂ `ਚ ਬਿਜਲੀ ਦੀ ਕਟੌਤੀ ਦਾ ਸੰਕਟ ਖ਼ਤਮ ਨਹੀਂ ਕਰਦਾ, ਤਾਂ ਤੁਸੀਂ ਮੇਰਾ ਨਾਂਅ ਬਦਲ ਸਕਦੇ ਹੋ।`


ਉਨ੍ਹਾਂ ਇਹ ਵੀ ਕਿਹਾ ਭਾਰਤੀ ਤਦ ਵਾਹਗਾ ਸਰਹੱਦ `ਤੇ ਆਉਣਗੇ ਤੇ ਪਾਕਿਸਤਾਨ ਨੂੰ ਆਪਣਾ ਉਸਤਾਦ ਕਹਿ ਕੇ ਸੱਦਣਗੇ। ‘ਐਕਸਪ੍ਰੈੱਸ ਨਿਊਜ਼` ਦੀ ਰਿਪੋਰਟ ਅਨੁਸਾਰ ਲਹਿੰਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਕਿ ਉਹ ਪਾਕਿਸਤਾਨ ਨੂੰ ਮਲੇਸ਼ੀਆ ਅਤੇ ਤੁਰਕੀ ਦੇ ਪੱਧਰ `ਤੇ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ ਉਹ ਮਹਾਤਿਰ ਮੁਹੰਮਦ ਅਤੇ ਤੈਯੱਪ ਅਰਡੋਗਨ ਤੋਂ ਆਪਣੇ ਦੇਸ਼ ਨੂੰ ਬਿਹਤਰ ਬਣਾਉਣ ਦੇ ਗੁਰ ਸਿੱਖਣਗੇ ਤੇ ਪਾਕਿਸਤਾਨ ਨੂੰ ਮੁੜ ਤੋਂ ਇੱਕ ਮਹਾਨ ਰਾਸ਼ਟਰ ਬਣਾਉਣਗੇ।


ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਕਿ ਪਾਕਿਸਤਾਨ ਇਮਰਾਨ ਖ਼ਾਨ ਜਿਹੇ ਆਗੂਆਂ ਨੁੰ ਵੋਟ ਦੇ ਕੇ ਇੱਕ ਮਹਾਨ ਦੇਸ਼ ਨਹੀਂ ਬਣ ਸਕਦਾ, ਜਿਨ੍ਹਾਂ ਨੇ ਸਾਡੇ ਦੇਸ਼ ਨਾਲ ਝੂਡੇ ਵਾਅਦੇ ਕੀਤੇ ਹਨ। ਪੇਸ਼ਾਵਰ ਮੈਟਰੋ ਵਿੱਚ ਇੱਕ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਉਣ `ਤੇ ਉਨ੍ਹਾਂ ਕਿਹਾ,‘ਇਮਰਾਨ ਖ਼ਾਨ ਨੇ ਪੰਜਾਬ ਸਰਕਾਰ ਵਿਰੁੱਧ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ ਹੈ ਪਰ ਮੇਰੇ ਖਿ਼ਲਾਫ਼ ਇੱਕ ਵੀ ਪੈਸੇ ਦਾ ਦੋਸ਼ ਸਿੱਧ ਨਹੀਂ ਹੋਇਆ ਹੈ।`


ਸ਼ਾਹਬਾਜ਼ ਸ਼ਰੀਫ਼ ਨੇ ਆਪਣੇ ਭਰਾ ਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦਾ ਬਚਾਅ ਕਰਦਿਆਂ ਕਿਹਾ ਕਿ ਉਹ ਆਪਣੀ ਬੀਮਾਰ ਪਤਨੀ ਨੂੰ ਲੰਦਨ `ਚ ਛੱਡ ਕੇ ਪਾਕਿਸਤਾਨ ਪਰਤ ਆਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵੱਡੇ ਭਰਾ ਨਵਾਜ਼ ਸ਼ਰੀਫ਼ ਤੇ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ੇਉਨ੍ਹਾਂ ਨੂੰ ਉਨ੍ਹਾਂ ਦੀ ਮਾਂ ਨਾਲ ਵੀ ਮਿਲਣ ਨਹੀਂ ਦਿੱਤਾ ਗਿਆ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:will make Pak better than India says shahbaz sharif