ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਨੂੰ ਦਿਖਾਵਾਂਗੇ ਕਿ ਘੱਟ-ਗਿਣਤੀਆਂ ਨਾਲ ਵਤੀਰਾ ਕਿਹੋ ਜਿਹਾ ਹੋਣਾ ਚਾਹੀਦੈ: ਇਮਰਾਨ

ਮੋਦੀ ਨੂੰ ਦਿਖਾਵਾਂਗੇ ਕਿ ਘੱਟ-ਗਿਣਤੀਆਂ ਨਾਲ ਵਤੀਰਾ ਕਿਹੋ ਜਿਹਾ ਹੋਣਾ ਚਾਹੀਦੈ: ਇਮਰਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਕਿਹਾ ਕਿ ਉਹ ‘‘ਭਾਰਤ ਦੀ ਨਰਿੰਦਰ ਮੋਦੀ ਸਰਕਾਰ ਨੂੰ ਵਿਖਾਉਣਗੇ ਕਿ ਘੱਟ-ਗਿਣਤੀਆਂ ਨਾਲ ਕਿਹੋ ਜਿਹਾ ਵਤੀਰਾ ਹੋਣਾ ਚਾਹੀਦਾ ਹੈ।`` ਇਮਰਾਨ ਖ਼ਾਨ ਦਾ ਇਹ ਬਿਆਨ ਬਾਲੀਵੁੱਡ ਦੇ ਅਦਾਕਾਰ ਨਸੀਰੁੱਦੀਨ ਸ਼ਾਹ ਦੀ ਭਾਰਤ `ਚ ਭੀੜਾਂ ਵੱਲੋਂ ਕੀਤੀ ਜਾ ਰਹੀ ਹਿੰਸਾ `ਤੇ ਟਿੱਪਣੀ ਤੋਂ ਬਾਅਦ ਪੈਦਾ ਵਿਵਾਦ ਦੇ ਚੱਲਦਿਆਂ ਆਇਆ ਹੈ।


ਨਸੀਰੁੱਦੀਨ ਸ਼ਾਹ ਭਾਰਤ `ਚ ਭੀੜ ਵੱਲੋਂ ਕੁੱਟ-ਕੁੱਟ ਕੇ ਮਾਰ ਸੁੱਟਣ ਦੇ ਮਾਮਲਿਆਂ ਨੂੰ ਲੈ ਕੇ ਦਿੱਤੀ ਆਪਣੀ ਟਿੱਪਣੀ ਕਰਕੇ ਵਿਵਾਦਾਂ `ਚ ਆ ਗਏ ਹਨ। ਸ੍ਰੀ ਇਮਰਾਨ ਖ਼ਾਨ ਨੇ ਪੰਜਾਬ ਸਰਕਾਰ ਦੀਆਂ 100 ਦਿਨਾਂ ਦੀਆਂ ਪ੍ਰਾਪਤੀਆਂ ਨੂੰ ਦਰਸਾਉਣ ਲਈ ਲਾਹੌਰ `ਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਇਸ ਗੱਲ `ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਇਹ ਯਕੀਨੀ ਬਣਾਉਣ ਲਈ ਕਦਮ ਉਠਾ ਰਹੀ ਹੈ ਕਿ ਪਾਕਿਸਤਾਨ ਵਿੱਂਚ ਧਾਰਮਿਕ ਘੱਟ-ਗਿਣਤੀਆਂ ਨੁੰ ਉਨ੍ਹਾਂ ਦੇ ਉਚਿਤ ਅਧਿਕਾਰ ਮਿਲਣ। ਉਨ੍ਹਾਂ ਕਿਹਾ ਕਿ ਇਹ ਦੇਸ਼ ਦੇ ਬਾਨੀ ਮੁਹੰਮਦ ਅਲੀ ਜਿਨਾਹ ਦਾ ਵੀ ਦ੍ਰਿਸ਼ਟੀਕੋਣ ਸੀ।


ਸ੍ਰੀ ਇਮਰਾਨ ਖ਼ਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਹ ਯਕੀਨੀ ਬਣਾਏਗੀ ਕਿ ਘੱਟ-ਗਿਣਤੀਆਂ ਸੁਰੱਖਿਅਤ ਮਹਿਸੂਸ ਕਰਨ ਤੇ ਉਨ੍ਹਾਂ ਨੂੰ ਨਵੇਂ ਪਾਕਿਸਤਾਨ `ਚ ਬਰਾਬਰ ਅਧਿਕਾਰ ਹੋਣ। ਉਨ੍ਹਾਂ ਨਸੀਰੁੱਦੀਨ ਸ਼ਾਹ ਦੇ ਬਿਆਨ ਵੱਲ ਇਸ਼ਾਰਾ ਕਰਦਿਆਂ ਕਿਹਾ,‘ਅਸੀਂ ਮੋਦੀ ਸਰਕਾਰ ਨੂੰ ਦਿਖਾਵਾਂਗੇ ਕਿ ਘੱਟ-ਗਿਣਤੀਆਂ ਨਾਲ ਕਿਵੇਂ ਵਿਵਹਾਰ ਕਰਦੀ ਹਾਂ... ਭਾਰਤ `ਚ ਲੋਕ ਕਹਿ ਰਹੇ ਹਨ ਕਿ ਘੱਟ-ਗਿਣਤੀਆਂ ਲਾਲ ਸਮਾਨ ਨਾਗਰਿਕਾਂ ਵਾਂਗ ਵਿਵਹਾਰ ਨਹੀਂ ਹੋ ਰਿਹਾ।`


ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਕਮਜ਼ੋਰ ਨੂੰ ਇਨਸਾਫ਼ ਨਹੀਂ ਮਿਲੇਗਾ, ਤਾਂ ਇਸ ਨਾਲ ਬਗ਼ਾਵਤ ਹੀ ਪੈਦਾ ਹੋਵੇਗੀ। ਉਨ੍ਹਾਂ ਮਿਸਾਲ ਦਿੰਦਿਆਂ ਕਿਹਾ ਕਿ ਪੂਰਬੀ ਪਾਕਿਸਤਾਨ ਦੇ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰ ਨਹੀਂ ਦਿੱਤੇ ਗਏ ਸਨ, ਜੋ ਬਾਂਗਲਾਦੇਸ਼ ਦੇ ਨਿਰਮਾਣ ਪਿੱਛੇ ਮੁੱਖ ਕਾਰਨ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:will show Modi how minorities be treated Imran Khan