ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

US ਨੇਵੀ ਸੀਲ ਦੇ ਅਫਸਰ ਨੇ ਮਾਰੀ ਸੀ ਕੈਦੀ ਬੱਚੇ ਨੂੰ ਗੋਲੀ, ਦੱਸਿਆ ਸੀ ISIS ਦਾ ਕੂੜਾ

US ਨੇਵੀ ਸੀਲ ਦੇ ਆਫਸਰ ਨੇ ਮਾਰੀ ਸੀ ਬੱਚੇ ਨੂੰ ਗੋਲੀ, ਦੱਸਿਆ ਸੀ ISIS ਦਾ ਕੂੜਾ

ਅਮਰੀਕਾ ਦੇ ਨੇਵੀ ਸੀਲ ਦੇ ਦੋ ਸਾਬਕਾ ਕਰਮਚਾਰੀਆਂ ਨੇ ਯੁੱਧ ਅਪਰਾਧ ਸਬੰਧੀ ਇਕ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਕਿ ਉਨ੍ਹਾਂ ਦੇ ਇਕ ਅਧਿਕਾਰੀ ਨੇ ਇਸਲਾਮਿਕ ਸਟੇਟ ਦੇ ਕਰੀਬ 12 ਸਾਲ ਦੇ ਇਕ ਜ਼ਖਮੀ ਕੈਦੀ ਦੀ ਗਰਦਨ ਉਤੇ ਚਾਕੂ ਨਾਲ ਵਾਰ ਕੀਤਾ ਅਤੇ ਉਸਦਾ ਕਤਲ ਕਰਨ ਬਾਅਦ ਮਜ਼ਾਕ ਉਡਾਨ ਦੇ ਅੰਦਾਜ਼ ਵਿਚ ਕਿਹਾ ਕਿ ਬਾਲਕ ‘ਆਈਐਸਆਈਐਸ’ ਦਾ ਕੂੜਾ ਸੀ।

 

ਡਾਅਲੈਨ ਡਿਲੇ ਅਤੇ ਕ੍ਰੇਗ ਮਿਲਰ ਨੇ ਯੁੱਧ ਅਪਰਾਧ ਦੇ ਦੋਸ਼ ਝੱਲ ਰਹੇ ਸਪੈਸ਼ਲ ਆਪਰੇਸ਼ਨਜ਼ ਚੀਫ ਐਡਵਰਡ ਗੈਲਾਘੇਰ ਖਿਲਾਫ ਸੁਣਵਾਈ ਦੇ ਦੂਜੇ ਦਿਨ ਇਹ ਗੱਲ ਕਹੀ। ਗੈਲਾਘੇਰ ਨੇ 2017 ਵਿਚ ਇਰਾਕ ਵਿਚ ਡਿਊਟੀ ਉਤੇ ਤੈਨਾਤੀ ਦੌਰਾਨ ਕਤਲ ਕਰਨ ਅਤੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿਚ ਖੁਦ ਨੂੰ ਬੇਕਸ਼ੂਰ ਦੱਸਿਆ ਹੈ।

 

ਡਿਲੇ ਨੇ ਦੱਸਿਆ ਕਿ ਜਦੋਂ ਤਿੰਨ ਮਈ 2017 ਨੂੰ ਇਕ ਰੇਡੀਓ ਕਾਲ ਵਿਚ ਇਕ ਕੈਦੀ ਦੇ ਜ਼ਖਮੀ ਹੋਣ ਦਾ ਐਲਾਨ ਕੀਤਾ ਗਿਆ ਤਾਂ ਗੈਲਾਘੇਰ ਨੇ ਉਤਰ ਦਿੱਤਾ, ‘ਇਸ ਨੂੰ ਨਾ ਛੂਹਣਾ, ਇਹ ਮੇਰਾ ਹੈ।’ ਉਸਨੇ ਦੱਸਿਆ ਕਿ ਕੈਦੀ ਲਗਭਗ ਬੇਹੋਸ਼ ਦੀ ਸਥਿਤੀ ਵਿਚ ਸੀ ਅਤੇ ਉਸਦੇ ਪੈਰ ਇਕ ਉਤੇ ਇਕ ਮਾਮੂਲੀ ਜ਼ਖਮੀ ਦਿਖਾਈ ਦੇ ਰਿਹਾ ਸੀ। ਡਲੇ ਨੇ ਕਿਹਾ ਕਿ ਉਹ ਕਰੀਬ 12 ਸਾਲ ਦਾ ਬੱਚਾ ਹੋਵੇਗਾ। ਉਹ ਬਹੁਤ ਪਤਲਾ ਸੀ।

 

ਡਾਕਟਰ ਗੈਲਾਘੇਰ ਨੇ ਲੜਕੇ ਦਾ ਇਲਾਜ਼ ਕਰਨਾ ਸ਼ੁਰੂ ਕੀਤਾ। ਜਦੋਂ ਉਸਨੇ ਲੜਕੇ ਦੇ ਜ਼ਖਮੀ ਪੈਰ ਉਤੇ ਦਬਾਅ ਪਾਇਆ, ਤਾਂ ਉਹ ਦਰਦ ਨਾਲ ਚੀਕ ਉਠਿਆ। ਮਿਲਰ ਨੇ ਦੱਸਿਆ ਕਿ ਉਸਨੇ ਬੱਚੇ ਦੇ ਸੀਨੇ ਉਤੇ ਆਪਣਾ ਪੈਰ ਰਖ ਦਿੱਤਾ ਤਾਂ ਕਿ ਉਹ ਉਪਰ ਨਾ ਉਠ ਸਕੇ। ਮਿਲਰ ਨੇ ਕਿਹਾ ਕਿ ਉਸਨੇ ਦੇਖਿਆ ਕਿ ਗੈਲਾਘੇਰ ਨੇ ਅਚਾਨਕ ਬੱਚੇ ਦੀ ਗਰਦਨ ਉਤੇ ਦੋ ਵਾਰ ਚਾਕੂ ਮਾਰਿਆ।

 

ਡਿਲੇ ਨੇ ਦੱਸਿਆ ਕਿ ਬਾਅਦ ਵਿਚ ਗੈਲਾਘੇਰ ਨੇ ਉਸਦੇ ਅਤੇ ਹੋਰ ਅਧਿਕਾਰੀਆਂ ਨੂੰ ਕਿਹਾ ਕਿ ਉਹ ਜਾਣਦਾ ਹੈ ਕਿ ਜੋ ਕੁਝ ਹੋਇਆ, ਉਹ ਉਸ ਤੋਂ ਦੁਖੀ ਹੈ, ਪ੍ਰੰਤ+ ‘ਉਹ ਆਈਐਸਆਈਐਸ ਦਾ ਕੂੜਾ ਸੀ।’ ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਗੈਲਾਘੇਰ ਨੇ ਟਿਊਬ ਪਾਉਣ ਲਈ ਲੜਕੇ ਦੇ ਗਲੇ ਵਿਚ ਚੀਰਾ ਲਗਾਇਆ ਸੀ ਤਾਂ ਕਿ ਉਸਦਾ ਇਲਾਜ ਕੀਤਾ ਜਾ ਸਕੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਧਿਆਨ ਖਿੱਚਣ ਵਾਲੇ ਇਸ ਮਾਮਲੇ ਵਿਚ ਵੀਰਵਾਰ ਨੂੰ ਅਤੇ ਸਾਬਕਾ ਸੀਲ ਜਵਾਨਾਂ ਦੀ ਗਵਾਹੀ ਦੇਣ ਦੀ ਉਮੀਦ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Witness US Navy SEAL called dead prisoner an ISIS dirtbag