ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਗ਼ਦਾਦ 'ਚ ਅਮਰੀਕੀ ਅੰਬੈਂਸੀ ਦੇ ਬਾਹਰ ਹਮਲਾ, 2 ਰਾਕੇਟ ਦਾਗੇ  

ਇਰਾਕ ਦੀ ਰਾਜਧਾਨੀ ਬਗ਼ਦਾਦ ਵਿੱਚ ਐਤਵਾਰ ਨੂੰ ਅਮਰੀਕੀ ਅੰਬੈਂਸੀ ਦੇ ਬਾਹਰ ਹਮਲੇ ਦੀ ਖ਼ਬਰ ਹੈ। ਇਕ ਚਸ਼ਮਦੀਦ ਗਵਾਹ ਨੇ ਇਸ ਬਾਰੇ ਨਿਊਜ਼ ਏਜੰਸੀ ਏਐਫ਼ਪੀ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਇਹ ਹਮਲਾ ਬਗ਼ਦਾਦ ਦੇ ਹਵਾਈ ਅੱਡੇ ‘ਤੇ ਇੱਕ ਅਮਰੀਕੀ ਰਾਕੇਟ ਹਮਲੇ ਵਿੱਚ ਇਰਾਨ ਤੋਂ ਕੁਦਸ ਫੋਰਸ ਦੇ ਮੁਖੀ ਕਾਸੀਮ ਸੋਲੇਮਾਨੀ ਸਣੇ ਸੱਤ ਦੇ ਮਾਰੇ ਜਾਣ ਤੋਂ ਬਾਅਦ ਹੋਈ ਹੈ।

 

ਇਸ ਤੋਂ ਪਹਿਲਾਂ ਬੀਤੇ ਦੋ ਮਹੀਨਿਆਂ ਵਿੱਚ ਇਹ 14 ਹਮਲੇ ਹੋ ਚੁੱਕੇ ਹਨ।  ਅਮਰੀਕਾ ਦੇ ਤਾਜ਼ਾ ਹਮਲੇ ਤੋਂ ਬਾਅਦ ਇਹ ਤੀਜਾ ਹਮਲਾ ਹੈ।

 

ਇਰਾਕ ਦੀ ਟੀਵੀ ਅਤੇ ਤਿੰਨ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਬਗ਼ਦਾਦ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਹਵਾਈ ਹਮਲੇ ਵਿੱਚ ਇਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਦੇ ਕਵਾਡ ਕਮਾਂਡਰ ਜਨਰਲ ਕਾਸਿਮ ਸੋਲੇਮਾਨੀ ਸਣੇ ਸੱਤ ਲੋਕਾਂ ਦੀ ਮੌਤ ਹੋਈ ਹੈ। ਇਸ ਵਿੱਚ ਇਰਾਨ ਵੱਲੋਂ ਸਮਰਿਪਤ ਸੈਨਾ ਦਾ ਡਿਪਟੀ ਕਮਾਂਡਰ ਵੀ ਸ਼ਾਮਲ ਹੈ। ਇਸ ਹਮਲੇ ਲਈ ਅਮਰੀਕਾ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ।


ਇਸ ਦੌਰਾਨ, ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਲੇਮਾਨੀ ਦੀ ਮੌਤ ਦੇ ਤੁਰੰਤ ਬਾਅਦ ਯੂਐਸ ਦੇ ਝੰਡੇ ਨੂੰ ਟਵੀਟ ਕੀਤਾ ਸੀ। ਇਹ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ ਇਸ ਰਾਹੀਂ ਸੰਦੇਸ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਇਸ ਟਵੀਟ ਵਿੱਚ ਸਿਰਫ ਇੱਕ ਝੰਡਾ ਸੀ। ਇਸ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਤਣਾਅ ਦਾ ਮਾਹੌਲ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:witnesses said two rockets hit near US embassy in Baghdad