ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ੍ਰੀਲੰਕਾ ’ਚ ਧਮਾਕੇ ਕਰਨ ਵਾਲਿਆਂ ’ਚ ਮਹਿਲਾ ਵੀ ਸ਼ਾਮਲ, ਮੌਤਾਂ ਦੀ ਗਿਣਤੀ 359 ਹੋਈ

ਸ੍ਰੀਲੰਕਾ ’ਚ ਧਮਾਕੇ ਕਰਨ ਵਾਲਿਆਂ ’ਚ ਮਹਿਲਾ ਵੀ ਸ਼ਾਮਲ, ਮੌਤਾਂ ਦੀ ਗਿਣਤੀ 359 ਹੋਈ

ਸ੍ਰੀਲੰਕਾ ਵਿਚ ਐਤਵਾਰ ਨੂੰ ਈਸਟਰ ਦੇ ਦਿਨ ਵੱਖ–ਵੱਖ ਥਾਵਾਂ ਉਤੇ ਹੋਏ ਧਮਾਕਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਵਧਕੇ 359 ਹੋ ਗਈ ਹੈ, ਜਿਸ ਵਿਚ ਕਈ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ।  ਸ੍ਰੀਲੰਕਾ ਦੇ ਰੱਖਿਆ ਮੰਤਰੀ ਰੂਵਾਨ ਵਿਜੇਵਾਰਡੇਨੇ ਨੇ ਪੱਤਰਕਾਰਾਂ ਨੂੰ ਬੁੱਧਵਾਰ ਨੂੰ ਦੱਸਿਆ ਕਿ ਧਮਾਕਾ ਕਰਨ ਵਾਅੇ ਨੌ ਲੋਕਾਂ ਵਿਚੋਂ ਇਕ ਮਹਿਲਾ ਵੀ ਸ਼ਾਮਲ ਹੈ।

 

ਉਥੇ, ਪੁਲਿਸ ਬੁਲਾਰੇ ਰੂਵਾਨ ਗੁਨਸੇਕਰਾ ਨੇ ਕਿਹਾ ਕਿ ਹੁਣ ਤੱਕ 58 ਸ਼ੱਕੀਆਂ ਨੂੰ ਦੇਸ਼ ਦੇ ਵੱਖ ਵੱਖ ਖੇਤਰਾਂ ਵਿਚੋਂ ਗ੍ਰਿਫਤਾਰ ਕੀਤਾ ਗਿਆ ਹੈ। ਅੱਤਵਾਦੀ ਸਮੂਹ ਇਸਲਾਮਿਕ ਸਟੇਟ (ਆਈਐਸ) ਨੇ ਮੰਗਲਵਾਰ ਨੂੰ ਹਮਲਿਆਂ ਦੀ ਜ਼ਿੰਮੇਵਾਰ ਲਈ ਸੀ। ਸਮਾਚਾਰ ਏਜੰਸੀ ਸਿੰਨਹੁਆ ਨੇ ਗੁਨਸੇਕਰਾ ਦੇ ਹਵਾਲੇ ਨਾਲ ਦੱਸਿਆ ਕਿ ਬੁੱਧਵਾਰ ਤੜਕੇ ਘੱਟ ਤੋਂ ਘੱਟ 18 ਹੋਰ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

 

ਉਨ੍ਹਾਂ ਕਿਹਾ ਕਿ ਵਾਰਕਾਪੋਲਾ ਵਿਚ ਇਕ ਘਰ ਤੋਂ ਪੁਲਿਸ ਨੇ ਚਾਰ ਵਾਕੀ–ਟਾਕੀ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ ਜੋ ਇੱਥੋਂ ਲਗਭਗ 56 ਕਿਲੋਮੀਟਰ ਦੂਰ ਹੈ। ਸ੍ਰੀਲੰਕਾ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਮਾਰੇ ਗਏ ਲੋਕਾਂ ਘੱਟ ਤੋਂ ਘੱਟ 34 ਵਿਦੇਸ਼ੀ ਨਾਗਰਿਕ ਹੈ।

 

ਅੱਤਵਾਦੀ ਸੰਗਠਨ ਆਈਐਸ ਨੇ ਲਈ ਬੰਬ ਧਮਾਕੇ ਦੀ ਜ਼ਿੰਮੇਵਾਰੀ

 

ਇਸਲਾਮਿਕ ਸਟੇਟ ਨੇ ਸ੍ਰੀਲੰਕਾ ਵਿਚ ਈਸਟਰ ਦੇ ਦਿਨ ਹੋਏ ਭਿਆਨਕ ਆਤਮਘਾਤੀ ਹਮਲੇ ਦੀ ਮੰਗਲਵਾਰ ਨੂੰ ਜ਼ਿੰਮੇਵਾਰੀ ਲਈ। ਇਸ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਨੇ ਆਪਣੇ ਪ੍ਰਚਾਰ ਸੰਵਾਦ ਕਮੇਟੀ ‘ਅਮਾਕ ਦੇ ਮਾਰਫਤ ਤੇ ਬਿਆਨ ਵਿਚ ਕਿਹਾ, ‘’ਪਰਸੋ ਸ੍ਰੀਲੰਕਾ ਵਿਚ ਅਮਰੀਕਾ ਦੀ ਅਗਵਾਈ ਵਾਲੇ ਗਠਜੋੜ ਦੇ ਮੈਂਬਰਾਂ ਅਤੇ ਇਸਾਈਆਂ ਨੂੰ ਨਿਸ਼ਾਨਾਂ ਬਣਾ ਕੇ ਜਿਨ੍ਹਾਂ ਲੋਕਾਂ ਨੇ ਹਮਲਾ ਕੀਤਾ, ਉਹ ਇਸਲਾਮਿਕ ਸਟੇਟ ਸਮੂਹ ਦੇ ਲੜਾਕੇ ਹਨ।’ ਇਸ ਬਿਆਨ ’ਚ ਹਮਲਾਵਰਾਂ ਦੀ ਪਹਿਚਾਣ ਅਬੂ ਤਬਾਅਦਾ, ਅਬੁ ਅਲ ਮੁਖਤਾਰ, ਅਬੁ ਖਲੀਲ, ਅਬੁ ਹਮਜਾ, ਅਬੁ ਅਲ ਬਾਰਾ, ਅਬੁ ਮੁਹੰਮਦ ਅਤੇ ਅਬੁ ਮੁਹੰਮਦ ਅਤੇ ਅਬੁ ਅਬਦੁਲਾਹ ਦੇ ਰੂਪ ਵਿਚ ਕੀਤੀ ਗਈ ਹੈ। ਬਿਆਨ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਕਿਸਦੇ ਕਹੇ ਹਮਲਾ ਕੀਤਾ। ਬਿਆਨ ਵਿਚ ਇਹ ਵੀ ਦਾਅਵਾ ਕੀਤਾ ਹੈ ਕਿ ਇਨ੍ਹਾਂ ਧਮਾਕਿਆਂ ਵਿਚ ਕਰੀਬ 1000 ਲੋਕ ਜਾਂ ਤਾਂ ਮਾਰੇ ਗਏ ਹਨ ਜਾਂ ਜ਼ਖਮੀ ਹੋਏ ਹਨ।

 

ਸਾਈਟ ਇਟੈਲੀਜੈਂਸ ਗਰੁੱਪ ਦੀ ਨਿਦੇਸ਼ਕ ਰੀਤਾ ਕਾਤਜ ਨੇ ਟਵੀਟ ਕੀਤਾ, ‘ਆਈਐਸਆਈਐਸ ਦੇ ਸੰਦੇਸ਼ ਵਿਚ ਦਿੱਤਾ ਬਿਊਰਾ (ਹਮਲਾਵਰਾਂ ਦੇ ਨਾਮ, ਉਨ੍ਹਾਂ ਕਿਸਨੇ ਕਿਹਾ ਹਮਲਾ ਕੀਤਾ) ਦਰਸ਼ਾਉਂਦਾ ਹੈ ਕਿ ਇਸ ਹਮਲੇ ਵਿਚ ਇਸ ਸੰਗਠਨ ਦਾ ਹੱਥ ਹੈ, ਪ੍ਰੰਤੂ ਕਿਥੋਂ ਤੱਕ ਉਸਦਾ ਹੱਥ ਸੀ, ਇਹ ਵੀ ਦੇਖਣਾ ਹੈ। ਜ਼ਿੰਮੇਵਾਰੀ ਲੈਣ ਵਿਚ ਦੇਰੀ ਨਾਲ ਵੀ ਕਈ ਸਵਾਲ ਖੜ੍ਹੇ ਹੁੰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Woman among nine bombers in Sri Lanka blasts says defence minister