ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੀਡੀਓ- ਸ਼ਾਰਕ ਨੂੰ ਖਾਣਾ ਖਿਲਾ ਰਹੀ ਸੀ ਔਰਤ, ਫਿਰ ਜੋ ਕੁਝ ਹੋਇਆ ਦੇਖ ਕੰਬ ਜਾਵੇਗੀ ਰੂਹ

ਸ਼ਾਰਕ ਨੂੰ ਖਾਣਾ ਖਿਲਾ ਰਹੀ ਸੀ ਔਰਤ

ਆਸਟ੍ਰੇਲੀਆ ਦੇ ਪਰਥ ਦੀ ਰਹਿਣ ਵਾਲੀ ਇੱਕ ਔਰਤ ਨਾਲ ਅਜਿਹਾ ਹਾਦਸਾ ਵਾਪਰਿਆ। ਜਿਸਨੂੰ ਸ਼ਾਇਦ ਹੀ ਉਹ ਕਦੇ ਭੁੱਲ ਸਕੇ। ਮੇਲਿਸਾ ਬ੍ਰੂਨਿੰਗ ਸ਼ਾਰਕ ਨੂੰ ਆਪਣੇ ਹੱਥਾਂ ਨਾਲ ਖਾਣਾ ਖਿਲਾ ਰਹੀ ਸੀ। ਇਸੇ ਦੌਰਾਨ ਸ਼ਾਰਕ ਨੇ ਉਸਨੂੰ ਪਾਣੀ ਵੱਲ ਖਿੱਚ ਲਿਆ। ਇਸ ਸਾਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ।

 

ਦਿਲ-ਦਹਿਲਾ ਦੇਣ ਵਾਲੀ ਇਹ ਘਟਨਾ ਜਿਸ ਸਮੇਂ ਹੋਈ ਉਦੋਂ ਪਾਣੀ 'ਚ ਤਿੰਨ-ਚਾਰ ਸ਼ਾਰਕ ਸਨ। ਇਸ ਵੀਡੀਓ  ਨੂੰ ਮੇਲਿਸਾ ਦੇ ਦੋਸਤ ਨੇ ਬਣਾਇਆ। ਵਿਡਿਓ 'ਚ ਵੇਖਿਆ ਜਾ ਸਕਦਾ ਹੈ, ਮੇਲਿਸਾ ਸ਼ਾਰਕ ਨੂੰ ਆਪਣੇ ਹੱਥਾਂ ਨਾਲ ਖਾਣਾ ਖਿਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਸ ਦੌਰਾਨ ਇੱਕ ਸ਼ਾਰਕ ਆਉਂਦੀ ਹੈ 'ਤੇ ਉਸਨੂੰ ਪਾਣੀ 'ਚ ਖਿੱਚ ਲੈਂਦੀ ਹੈ। ਪਰ ਮੇਲਿਸਾ ਦੇ ਦੋਸਤ ਉਸਨੂੰ ਬਚਾ ਲੈਂਦੇ ਹਨ।

 

ਇਸ ਘਟਨਾ ਬਾਰੇ ਮੇਲਿਸਾ ਨੇ ਦੱਸਿਆ ਕਿ ਮੈਂਨੂੰੰ ਲੱਗਿਆ ਜਿਵੇਂ ਮੇਰੀ ਹੱਡੀ ਟੁੱਟ ਗਈ ਹੈ। ਮੈਂ ਸੋਚਿਆ ਕਿ ਮੇਰੀ ਉਂਗਲੀ ਸ਼ਾਇਦ ਚਲੀ ਗਈ। ਪਰ ਕਿਸਮਤ ਨਾਲ ਅਜਿਹਾ ਨਹੀਂ ਹੋਇਆ। ਡਾਕਟਰਾਂ ਨੇ ਜਾਂਚ ਕਰਨ ਤੋਂ ਬਾਅਦ ਉਸਨੂੰ ਪੂਰੀ ਤਰ੍ਹਾਂ ਤੰਦਰੁਸਤ ਦੱਸਿਆ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:woman feeding shark gets dragged into water watch video