ਅਗਲੀ ਕਹਾਣੀ

ਡੇਟਿੰਗ ਐੱਪ ਰਾਹੀਂ ਮਿਲੇ ਵਿਅਕਤੀ ਨੂੰ ਮਿਲਣ ਗਈ ਲੜਕੀ ਦੀ ਲਾਸ਼ 14 ਟੁਕੜਿਆਂ 'ਚ ਮਿਲੀ

 

ਦੋਸ਼ੀ ਨੇ ਅਦਾਲਤ ਵਿੱਚ ਦਿੱਤਾ ਅਜੀਬ ਬਿਆਨ

 

ਅਮਰੀਕਾ ਦੇ ਨੈਬਰਾਸਕਾ ਇਲਾਕੇ ਵਿੱਚ ਇਕ ਕੁੜੀ ਦੀ ਲਾਸ਼ ਕੁਝ ਦਿਨ ਪਹਿਲਾਂ ਮਿਲੀ ਸੀ ਜਿਸ ਬਾਰੇ ਪੁਲਿਸ ਨੇ ਸਨਸਨੀਖੇਜ ਖੁਲਾਸਾ ਕੀਤਾ ਹੈ।

 

ਪੁਲਿਸ ਨੇ ਦੱਸਿਆ ਕਿ 24 ਸਾਲ ਦੀ ਲੜਕੀ ਨੇ ਇੱਕ ਡੇਟਿੰਗ ਐੱਪ ਰਾਹੀਂ ਮੁਲਜ਼ਮ ਵਿਅਕਤੀ ਨਾਲ ਦੋਸਤੀ ਕੀਤੀ ਅਤੇ ਉਸ ਨਾਲ ਡੇਟ ਉੱਤੇ ਜਾਣ ਦਾ ਫ਼ੈਸਲਾ ਕੀਤਾ। ਔਰਤ ਜਦੋਂ ਡੇਟ ਉੱਤੇ ਗਈ ਉਦੋਂ ਤੋਂ ਹੀ ਵਾਪਸ ਨਹੀਂ ਪਰਤੀ। ਅਖ਼ੀਰ ਉਸ ਦੀ ਲਾਸ਼ ਕਈ ਟੁਕੜਿਆਂ ਵਿੱਚ ਕੱਟੀ ਹੋਈ ਮਿਲੀ।

 

ਪੁਲਿਸ ਨੇ ਜਦੋਂ ਡੇਟਿੰਗ ਐੱਪ ਰਾਹੀਂ ਮਿਲਣ ਵਾਲੇ ਮੁਲਜ਼ਮ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਸ ਨੇ ਪੀੜਤਾ ਬਾਰੇ ਕੁਝ ਅਜੀਬ ਗੱਲਾਂ ਕਹੀਆਂ। ਮੁਲਜ਼ਮ ਨੇ ਕਿਹਾ ਕਿ ਔਰਤ ਦੀ ਮੌਤ ਫੈਂਟੇਸੀ ਜੀਵਨ (ਕਾਲਪਨਿਕ ਵਿੱਚ ਡੁੱਬਣ ਦੀ ਤੀਬਰ ਇੱਛਾ) ਕਾਰਨ ਹੋਈ ਹੈ। ਉਸ ਨੇ ਕਿਹਾ ਕਿ ਮਹਿਲਾ ਦੀ ਫੈਂਟੇਸੀ ਕਾਰਨ ਹੀ ਉਸ ਨੇ ਭੱਦੇ ਤਰੀਕਾ ਨਾਲ ਸਰੀਰਕ ਸਬੰਧ ਬਣਾਏ ਸਨ।

 

ਹੈਰਾਨੀ ਦੀ ਗੱਲ ਹੈ ਕਿ ਜਿਸ ਵਿਅਕਤੀ ਨਾਲ ਮਹਿਲਾ ਨਾਲ ਡੈਂਟਿੰਗ ਐਪ ਰਾਹੀਂ ਮਿਲਣ ਤੋਂ ਬਾਅਦ ਡੇਟ ਉੱਤੇ ਗਈ ਉਸ ਦੀ ਪ੍ਰੇਮਿਕਾ ਕੁੱਝ ਸਮੇਂ ਪਹਿਲਾਂ ਹੀ ਪੀੜਤਾ ਨਾਲ ਮਿਲ ਚੁੱਕੀ ਸੀ। ਇਸੇ ਆਧਾਰ ਉੱਤੇ ਪੁਲਿਸ ਨੇ ਮੁਲਜ਼ਮ 52 ਸਾਲਾ ਵਿਅਕਤੀ ਨੂੰ ਅਤੇ ਉਸ ਦੀ ਪ੍ਰੇਮਿਕਾ ਨੂੰ ਆਰੋਪੀ ਬਣਾਇਆ ਹੈ।

 

ਸੋਮਵਾਰ ਨੂੰ ਦੋ ਮੁਲਜ਼ਮਾਂ ਨੂੰ ਅਦਾਲਤ ਵਿੱਚ ਮੁਕੱਦਮਾ ਚਲਾਇਆ ਗਿਆ ਸੀ, ਜਿਸ ਵਿੱਚ ਬਹੁਤ ਸਾਰੀਆਂ ਗੱਲਾਂ ਖੁੱਲ੍ਹੇ ਰੂਪ ਵਿੱਚ ਬਾਹਰ ਆਈਆਂ ਹਨ।  ਬਚਾਅ ਪੱਖ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦੋਵਾਂ ਨੇ ਸਹਿਮਤੀ ਨਾਲ ਜਿਨਸੀ ਸੰਬੰਧ ਬਣਾਏ ਜਿਸ ਕਾਰਨ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਆ ਗਏ ਸਨ।

 

ਵਕੀਲ ਨੇ ਦੱਸਿਆ ਕਿ ਸਰੀਰਕ ਸਬੰਧ ਬਣਾਉਣ ਸਮੇਂ ਦੁਰਘਟਨਾ ਕਾਰਨ ਉਸ ਦੀ ਮੌਤ ਹੋ ਗਈ। ਪਰ ਇਸਤਗਾਸਾ ਪੱਖ ਨੇ ਦਲੀਲ ਦਿੱਤੀ ਕਿ ਔਰਤ ਨੂੰ ਜਾਣਬੁੱਝ ਕੇ ਡੇਟਿੰਗ ਐੱਪ ਵਿੱਚ ਫਸਿਆ ਗਿਆ ਅਤੇ ਮੁੜ ਉਸ ਨੂੰ ਮਿਲਣ ਬਹਾਨੇ ਉਸ ਦਾ ਕਤਲ ਕਰ ਦਿੱਤਾ ਗਿਆ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:woman found dead who went on date with the man met via tinder her body chopped in 14 pieces