ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਊਦੀ ਅਰਬ ’ਚ ਇੱਜ਼ਤ ਬਚਾ ਰਹੀ ਔਰਤ ਨੂੰ ਮਿਲੀ ਸਜ਼ਾ-ਏ-ਮੌਤ, ਸ਼ਰ੍ਹੇਆਮ ਵੱਢਿਆ ਗਲਾ

ਸਾਊਦੀ ਅਰਬ ਵਿੱਚ ਉਸ ਮਹਿਲਾ ਨੂੰ ਸਜ਼ਾ ਏ ਮੌਤ ਦੇ ਦਿੱਤੀ ਗਈ ਜਿਸ ਨੇ ਆਪਣੀ ਇੱਜ਼ਤ ਬਚਾਉਣ ਲਈ ਬਲਾਤਕਾਰ ਦੀ ਕੋਸ਼ਿਸ਼ ਕਰ ਰਹੇ ਬੌਸ ਉੱਤੇ ਹਮਲਾ ਕੀਤਾ ਸੀ। ਹਮਲੇ ਵਿੱਚ ਜ਼ਖ਼ਮੀ ਹੋਏ ਬੌਸ ਦੀ ਬਾਅਦ ਵਿੱਚ ਮੌਤ ਹੋ ਗਈ।  

 

ਸਾਊਦੀ ਅਰਬ ਦੇ ਮੱਕਾ ਸੂਬੇ ਦੇ ਤਾਯਫ ਸ਼ਹਿਰ ਵਿੱਚ ਇੰਡੋਨੇਸ਼ੀਆ ਨਾਗਰਿਕ ਤੁਤੀ ਤੁਰਸੀਲਵਾਤੀ ਨੂੰ ਸਜ਼ਾ ਏ ਮੌਤ ਦਿੱਤੀ ਗਈ। ਉਹ ਵੀ ਸ਼ਰੇਆਮ ਵਿਚਕਾਰ ਸੜਕ ਉੱਤੇ ਗਲਾ ਵੱਢ ਕੇ। ਮਹਿਲਾ ਇੱਕ ਬੱਚੇ ਦੀ ਮਾਂ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਸਜ਼ਾ ਦੇਣ ਨਾਲ ਇੰਡੋਨੇਸ਼ੀਆਈ ਦੂਤਾਵਾਸ ਅਤੇ ਮਹਿਲਾ ਦੇ ਪਰਿਵਾਰਕ ਜੀਆਂ ਨੂੰ ਸੂਚਿਤ ਤੱਕ ਨਹੀਂ ਕੀਤਾ ਗਿਆ।


 

ਕੀ ਸੀ ਮਾਮਲਾ: ਇੰਡੋਨੇਸ਼ੀਆ ਦੇ ਐਡਵੋਕੈਸੀ ਗਰੁੱਪ ਮਾਈਗ੍ਰੈਂਟ ਕੇਅਰ ਨੇ ਦੱਸਿਆ ਕਿ ਤੂਤੀ ਤੁਰਸੀਲਾਵਤੀ ਨੇ ਸਵੈ-ਰੱਖਿਆ ਵਿੱਚ ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਇਕ ਬੌਸ 'ਤੇ ਹਮਲਾ ਕੀਤਾ ਸੀ। ਹਮਲੇ ਵਿੱਚ ਜ਼ਖ਼ਮੀ ਹੋਏ ਬੌਸ ਦੀ ਬਾਅਦ ਵਿੱਚ ਮੌਤ ਹੋ ਗਈ। ਇਸ ਤੋਂ ਬਾਅਦ ਤੁਤੀ ਵਿਰੁਧ ਮਾਮਲਾ ਦਰਜ ਕੀਤਾ ਗਿਆ ਸੀ।

 

ਮਨੁੱਖੀ ਅਧਿਕਾਰਾਂ ਦੀ ਉਲੰਘਣਾ: ਇੰਡੋਨੇਸ਼ੀਆ ਦੀ ਸੰਸਦ ਮੈਂਬਰ ਆਬੀਦੀਨ ਫਿਕਰੀ ਨੇ ਕਿਹਾ ਕਿ ਸਾਊਦੀ ਅਰਬ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ। ਜਿਊਣ ਦਾ ਹੱਕ ਲੈਣ ਤੋਂ ਪਹਿਲਾਂ ਇੱਕ ਸੌ ਵਾਰ ਸੋਚਣਾ ਚਾਹੀਦਾ ਸੀ। ਸਾਊਦੀ ਅਰਬ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ ਚਾਰ ਇੰਡੋਨੇਸ਼ੀਆਈ ਨਾਗਰਿਕਾਂ ਨੂੰ ਫਾਂਸੀ ਦਿੱਤੀ ਗਈ ਹੈ। ਇਨ੍ਹਾਂ ਮਾਮਲਿਆਂ ਵਿੱਚ ਵੀ, ਸਜ਼ਾ ਦੇਣ ਤੋਂ ਪਹਿਲਾਂ ਇੰਡੋਨੇਸ਼ੀਆ ਨੂੰ ਸੂਚਿਤ ਨਹੀਂ ਕੀਤਾ ਗਿਆ ਸੀ।

 

ਇੰਡੋਨੇਸ਼ੀਆ ਦੇ ਵਿਰੋਧ ਪ੍ਰਗਟਾਇਆ: ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਸਾਊਦੀ ਵਿਦੇਸ਼ ਮੰਤਰੀ ਅਦਲ ਅਲ ਜ਼ੁਬੈਰ ਨੂੰ ਫ਼ੋਨ ਕੀਤਾ ਅਤੇ ਮੌਤ ਦੀ ਸਜ਼ਾ ਸੁਣਾਈ ਜਾਣ ਤੋਂ ਪਹਿਲਾਂ ਜਾਣਕਾਰੀ ਨਾ ਦੇਣ ‘ਤੇ ਨਾਰਾਜ਼ਗੀ ਜ਼ਾਹਰ ਕੀਤੀ। ਇਸ ਦੇ ਨਾਲ ਹੀ ਸਾਊਦੀ ਅਰਬ ਦੇ ਇੰਡੋਨੇਸ਼ੀਆ ਵਿੱਚ ਰਾਜਦੂਤ ਨੂੰ ਤਲਬ ਕੀਤਾ ਗਿਆ ਹੈ। ਘਟਨਾ ਦੀ ਖ਼ਬਰ ਮਿਲਦਿਆਂ ਹੀ ਸਾਊਦੀ ਅਰਬ ਵਿਰੁੱਧ ਇੰਡੋਨੇਸ਼ੀਆ ਦੇ ਕਈ ਇਲਾਕਿਆਂ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:woman kills boss as he was trying to rape her now she gets death sentence in saudi arabia