ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

13 ਦਿਨ, 22 ਦਿਨ, 33 ਦਿਨ ਦੇ ਬੱਚਿਆਂ `ਤੇ ਚਾਕੂ ਨਾਲ ਹਮਲਾ

13 ਦਿਨ, 22 ਦਿਨ, 33 ਦਿਨ ਦੇ ਬੱਚਿਆਂ `ਤੇ ਚਾਕੂ ਨਾਲ ਹਮਲਾ

ਨਿਊਯਾਰਕ ਸ਼ਹਿਰ ਦੇ ਇਕ ਘਰ ਸਥਿਤ ਡੇ ਕੇਅਰ ਸੈਂਟਰ (ਬੱਚਿਆਂ ਦੀ ਦੇਖਭਾਲ ਦਾ ਕੇਂਦਰ) `ਚ ਇਕ ਮਹਿਲਾ ਕਰਮਚਾਰੀ ਨੇ ਤਿੰਨ ਨਵੇਂ ਜੰਮੇ ਬੱਚਿਆਂ ਅਤੇ ਦੋ ਜਾਣਿਆਂ ਨੂੰ ਚਾਕੂ ਨਾਲ ਹਮਲਾ ਕਰਕੇ ਜਖਮੀ ਕਰ ਦਿੱਤਾ। ਬਾਅਦ `ਚ ਹਮਲਾਵਰ ਨੇ ਖੁਦ ਦੀ ਕਲਾਈ ਵੀ ਕੱਟ ਲਈ ਜਿਸ ਨੂੰ ਜ਼ਖਮੀ ਹਾਲਤ `ਚ ਪੁਲਿਸ ਗ੍ਰਿਫਤਾਰ ਕਰ ਲਿਆ ਹੈ।


ਨਿਊਯਾਰਕ ਸਿਟੀ ਪੁਲਿਸ ਵਿਭਾਗ ਦੀ ਸਹਾਇਕ ਗਸ਼ਤੀ ਪ੍ਰਮੁੱਖ ਜੁਆਨਿਟਾ ਹੋਮਜ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ 52 ਸਾਲਾ ਮਹਿਲਾ ਨੇ 13 ਦਿਨ, 22 ਦਿਨ ਅਤੇ 33 ਦਿਨ ਦੇ ਬੱਚਿਆਂ ਨੂੰ ਚਾਕੂ ਨਾਲ ਗੰਭੀਰ ਤੌਰ `ਤੇ ਜ਼ਖਮੀ ਕਰ ਦਿੱਤਾ। ਦੋ ਲੜਕੀਆਂ ਸਮੇਤ ਤਿੰਨ ਬੱਚਿਆਂ ਨੂੰ ਹਸਪਤਾਲ `ਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ।


ਹਮਲਾਵਰ ਮਹਿਲਾ ਦੀ ਪਹਿਚਾਣ ਨਹੀਂ ਕੀਤੀ ਜਾ ਸਕੀ ਅਤੇ ਨਾ ਹੀ ਇਸ ਹਮਲੇ ਦੇ ਪਿੱਛੇ ਕੀ ਮਕ’ਦ ਸੀ ਇਸ ਬਾਰੇ ਪਤਾ ਨਹੀਂ ਚੱਲ ਸਕਿਆ। ਹਮਲਾਵਰ ਉਥੇ ਨਰਸਰੀ `ਚ ਕੰਮ ਕਰਦੀ ਸੀ।


ਹਮਲਾਵਰ ਨੇ ਇਕ ਵਿਅਕਤੀ (31) ਅਤੇ ਇਕ ਮਹਿਲਾ (63) ਨੂੰ ਵੀ ਚਾਕੂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਜ਼ਖਮੀ ਵਿਅਕਤੀ ਨਵੇਂ ਜੰਮੇ ਬੱਚਿਆਂ `ਚੋਂ ਇਕ ਦਾ ਪਿਤਾ ਦੱਸਿਆ ਜਾ ਰਿਹਾ ਹੈ।


ਪੁਲਿਸ ਨੇ ਘਟਨਾਸਥਾਨ ਤੋਂ ਖੂਨ ਨਾਲ ਲਬੜਿਆ ਚਾਕੂ ਅਤੇ ਇਕ ਮੀਟ ਕਲੀਵਰ ਬਰਾਮਦ ਕੀਤਾ ਹੈ। ਪੁਲਿਸ ਮੁਤਾਬਕ ਘਟਨਾ ਸਮੇਂ ਸੈਂਟਰ `ਚ ਨੌ ਬੱਚੇ ਅਤੇ ਉਨ੍ਹਾਂ ਦੇ ਕਈ ਮਾਪੇ ਹਾਜ਼ਰ ਸਨ।
ਕਵੀਸ ਜਿ਼ਲ੍ਹਾ ਅਟਾਰਨੀ ਰਿਚਰਡ ਬ੍ਰਾਊਨ ਨੇ ਇਕ ਬਿਆਨ `ਚ ਕਿਹਾ ਕਿ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਸਾਰੇ ਪੀੜਤ ਠੀਕ ਹੋਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Woman stabs 5 including 3 newborns at New York nursery then slits her wrist