ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਸ਼ਵ ਬੈਂਕ ਨੇ ਕੋਰੋਨਾ ਨਾਲ ਨਜਿੱਠਣ ਲਈ ਭਾਰਤ ਨੂੰ 1 ਅਰਬ ਡਾਲਰ ਦੀ ਵਿੱਤੀ ਮਦਦ ਨੂੰ ਮਨਜ਼ੂਰੀ ਦਿੱਤੀ

ਵਿਸ਼ਵ ਬੈਂਕ ਨੇ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਗਰੀਬ, ਕਮਜ਼ੋਰ ਪਰਿਵਾਰਾਂ ਨੂੰ ਸਮਾਜਿਕ ਸਹਾਇਤਾ ਪ੍ਰਦਾਨ ਕਰਨ ਦੇ ਭਾਰਤ ਦੇ ਯਤਨਾਂ ਵਿੱਚ ਸਹਾਇਤਾ ਲਈ 1 ਅਰਬ ਡਾਲਰ ਦੀ ਵਿੱਤੀ ਮਦਦ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਮਦਦ ‘ਇੰਡੀਅਨ ਕੋਵਿਡ-9 ਸੋਸ਼ਲ ਪ੍ਰੋਟੈਕਸ਼ਨ ਰਿਸਪਾਂਸ ਪ੍ਰੋਗਰਾਮ ਪ੍ਰਮੋਸ਼ਨ’ ਦੇ ਰੂਪ ਵਿੱਚ ਦਿੱਤੀ ਜਾਵੇਗੀ। ਇਸ ਦੇ ਨਾਲ ਵਿਸ਼ਵ ਬੈਂਕ ਨੇ ਕੋਵਿਡ-19 ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਭਾਰਤ ਨੂੰ ਹੁਣ ਤਕ ਕੁਲ 2 ਅਰਬ ਡਾਲਰ ਦੇਣ ਦਾ ਵਾਅਦਾ ਕੀਤਾ ਹੈ।
 

ਪਿਛਲੇ ਮਹੀਨੇ 1 ਅਰਬ ਡਾਲਰ ਦੀ ਸਹਾਇਤਾ ਭਾਰਤ ਦੇ ਸਿਹਤ ਖੇਤਰ ਵਿੱਚ ਦੇਣ ਦਾ ਐਲਾਨ ਕੀਤਾ ਗਿਆ ਸੀ। ਭਾਰਤ ਵਿੱਚ ਵਿਸ਼ਵ ਬੈਂਕ ਦੇ ਕੰਟਰੀ ਨਿਦੇਸ਼ਕ ਜੁਨੈਦ ਅਹਿਮਦ ਨੇ ਮੀਡੀਆ ਨਾਲ ਇੱਕ ਵੈਬੀਨਾਰ ਵਿੱਚ ਕਿਹਾ ਕਿ ਵਿਸ਼ਵ ਭਰ ਦੀਆਂ ਸਰਕਾਰਾਂ ਨੂੰ ਕੋਵਿਡ-19 ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਬੇਮਿਸਾਲ ਤਰੀਕੇ ਨਾਲ ਲੌਕਡਾਊਨ ਅਤੇ ਸਮਾਜਿਕ ਦੂਰੀ ਨੂੰ ਲਾਗੂ ਕਰਨਾ ਪਿਆ ਹੈ।
 

ਹਾਲਾਂਕਿ, ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਚੁੱਕੇ ਗਏ ਇਨ੍ਹਾਂ ਉਪਾਵਾਂ ਨੇ ਅਰਥਚਾਰੇ ਤੇ ਨੌਕਰੀਆਂ ਨੂੰ ਪ੍ਰਭਾਵਿਤ ਕੀਤਾ ਹੈ, ਖ਼ਾਸਕਰ ਗੈਰ-ਰਸਮੀ ਸੈਕਟਰ ਵਿੱਚ। 1 ਅਰਬ ਡਾਲਰ ਦੀ ਇਸ ਮਦਦ 'ਚ 55 ਕਰੋੜ ਡਾਲਰ ਦਾ ਵਿੱਤੀ ਪੋਸ਼ਣ ਵਿਸ਼ਵ ਬੈਂਕ ਦੀ ਰਿਆਇਤੀ ਉਧਾਰ ਸ਼ਾਖਾ ਅੰਤਰਰਾਸ਼ਟਰੀ ਵਿਕਾਸ ਐਸੋਸੀਏਸ਼ਨ (ਆਈਡੀਏ) ਵੱਲੋਂ ਕੀਤਾ ਜਾਵੇਗਾ, ਜਦਕਿ 20 ਕਰੋੜ ਡਾਲਰ ਕਰਜ਼ ਵਜੋਂ ਕੌਮਾਂਤਰੀ ਪੁਨਰ ਨਿਰਮਾਣ ਅਤੇ ਵਿਕਾਸ (ਆਈਬੀਆਰਡੀ) ਵੱਲੋਂ ਦਿੱਤੇ ਜਾਣਗੇ। ਬਾਕੀ 25 ਕਰੋੜ ਰੁਪਏ 30 ਜੂਨ 2020 ਤੋਂ ਬਾਅਦ ਦਿੱਤੇ ਜਾਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:World Bank approves one billion dollar aid to India to deal with Corona