ਡਾਇਨਾਸੌਰ ਬਾਰੇ ਪਤਾ ਲਗਾਉਣ ਵਾਲੀ ਇਕ ਟੀਮ ਨੂੰ ਫਰਾਂਸ ਤੋਂ ਇਕ ਡਾਇਨਾਸੌਰ ਦੀ 6.5 ਫੁੱਟ ਲੰਬੀ ਪੱਟ ਦੀ ਹੱਡੀ ਮਿਲੀ ਹੈ। ਫਰਾਂਸ ਦੇ ਚਾਰੇਂਟੇ ਵਿਚ ਮਿਲੀ ਇਹ ਹੱਡੀ ਖੁਦਾਈ ਦੌਰਾਨ ਮਿਲੀ ਅਤੇ ਇਹ ਹੱਡੀ 14 ਕਰੋੜ ਸਾਲ ਪੁਰਾਣੀ ਦੱਸੀ ਜਾ ਰਹੀ ਹੈ।
ਇਹ ਪ੍ਰਜਾਤੀ ਸ਼ਾਕਾਹਾਰੀ ਡਾਇਨਾਸੌਰ ਦੀ ਸਭ ਤੋਂ ਵੱਡੀ ਪ੍ਰਜਾਤੀਆਂ ਵਿਚੋਂ ਇਕ ਹੈ। ਨੈਸ਼ਨਲ ਮਿਊਜ਼ੀਅਮ ਆਫ ਨੇਚੁਰਲ ਹਿਸਟਰੀ ਦੀ ਟੀਮ ਨੇ ਮਿੱਟੀ ਦੀਆਂ ਪਰਤਾਂ ਵਿਚੋਂ ਇਸ ਨੂੰ ਖੋਜ ਕੱਢਿਆ ਹੈ।
2010 ਤੋਂ ਹੋ ਰਹੀ ਹੈ ਖੁਦਾਈ
ਜੀਵਾਸ਼ਮਾਂ ਦੀ ਖੋਜ ਕਰਨ ਵਾਲੀ ਟੀਮ ਨੂੰ ਚਾਰੇਂਟੇ ਦੀ ਇਨ੍ਹਾਂ ਥਾਵਾਂ ਤੋਂ ਹੁਣ ਤੱਕ 7,500 ਹੱਡੀਆਂ ਮਿਲ ਚੁੱਕੀਆਂ ਹਨ। ਇਥੇ 2010 ਤੋਂ ਖੁਦਾਈ ਕੀਤੀ ਜਾ ਰਹੀ ਹੈ। ਵਿਗਿਆਨੀਆਂ ਅਨੁਸਾਰ ਇਥੋਂ ਮਿਲੀਆਂ ਹੱਡੀਆਂ 45 ਪ੍ਰਜਾਤੀਆਂ ਦੇ ਡਾਇਨਾਸੌਰਾਂ ਦੀ ਹਨ।