ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਣਿਆ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ

ਬਣਿਆ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ

ਤੁਰਕੀ ਦੇ ਇਸਤਾਂਬੁਲ `ਚ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ ਬਣਕੇ ਤਿਆਰ ਹੋ ਚੁੱਕਿਆ ਹੈ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਾਇਪ ਏਰਦੋਗਨ ਨੇ 29 ਅਕਤੂਬਰ ਨੂੰ ਉਦਘਾਟਨ ਕੀਤਾ। ਤੁਰਕੀ ਦੀ ਸਰਕਾਰ ਮੁਤਾਬਕ ਇਹ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ (ਏਅਰਪੋਰਟ) ਬਣ ਗਿਆ ਹੈ। ਇਸ ਹਵਾਈ ਅੱਡੇ ਤੋਂ 250 ਏਅਰਲਾਈਨਜ਼ 350 ਤੋਂ ਜਿਆਦਾ ਥਾਵਾਂ ਲਈ ਉਡਾਨ ਭਰਨਗੀਆਂ। ਹਾਲਾਂਕਿ ਇਸ ਹੇਅਰਪੋਰਟ ਦਾ ਹਿੱਸਾ ਅਜੇ ਵੀ ਪੂਰਾ ਕੀਤਾ ਜਾਣਾ ਬਾਕੀ ਹੈ। ਏਅਰਪੋਰਟ ਦਾ ਕੰਮ ਪੂਰਾ ਹੋਣ ਦੇ ਬਾਅਦ ਇੱਥੇ ਛੇ ਰਨਵੇ ਅਤੇ ਦੋ ਟਰਮੀਨਲ ਹੋਣਗੇ।

 

ਖੂਬਸੂਰਤ ਅਤੇ ਹਾਈਟੈਕ ਟੈਕਨਾਲੋਜੀ


ਏਅਰਪੋਰਟ ਅੰਦਰੋਂ ਬੇਹੱਦ ਖੂਬਸੂਰਤ ਹੈ। ਇੱਥੇ ਤੁਰਕੀ ਅਤੇ ਇਸਲਾਮਿਕ ਡਿਜ਼ਾਇਨ ਦੀ ਵਰਤੋਂ ਕੀਤੀ ਗਈ ਹੈ। ਇਸ ਏਅਰਪੋਰਟ ਨੂੰ ਹਾਈਟੈਕ ਬਣਾਇਆ ਗਿਆ ਹੈ।

 

ਦਸੰਬਰ ਦੇ ਆਖੀਰ `ਚ ਹੋਵੇਗਾ ਉਦਘਾਟਨ

 

ਇਸ ਪ੍ਰੋਜੇਕਟ ਨੂੰ ਬਣਾਉਣ `ਚ ਕਰੀਬ 35 ਹਜ਼ਾਰ ਕਰਮਚਾਰੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਜਿਸ `ਚ 3 ਹਜ਼ਾਰ ਇੰਜਨੀਅਰ ਅਤੇ ਪ੍ਰਸ਼ਾਸਨਿਕ ਸਟਾਫ ਵੀ ਸ਼ਾਮਲ ਸੀ। ਇਸਤਾਂਬੁਲ ਗ੍ਰੈਂਡ ਏਅਰਪੋਰਟ ਦੇ ਡਾਇਰੈਕਟਰ ਜਨਰਲ ਕਾਦਰੀ ਮੁਤਾਬਕ ਇਸਦੀ ਸ਼ੁਰੂਆਤ ਸਰਕਾਰੀ ਤੌਰ `ਤੇ 29 ਅਕਤੂਬਰ ਹੋ ਚੁੱਕੀ ਹੈ, ਪ੍ਰੰਤੂ ਇਸਦਾ ਸ਼ਾਨਦਾਰ ਉਦਘਾਟਨ ਦਸੰਬਰ ਦੇ ਅੰਤ ਤੱਕ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:world largest airport in Istanbul 9 crore people can travel in one year