ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਵਰੈਸਟ ਦੀ ਟੀਸੀ ’ਤੇ ਸਥਾਪਤ ਹੋਏ ਦੁਨੀਆ ਦੇ ਸਭ ਤੋਂ ਉੱਚੇ ਮੌਸਮ ਕੇਂਦਰ

ਐਵਰੈਸਟ ਦੀ ਟੀਸੀ ’ਤੇ ਸਥਾਪਤ ਹੋਏ ਦੁਨੀਆ ਦੇ ਸਭ ਤੋਂ ਉੱਚੇ ਮੌਸਮ ਕੇਂਦਰ

ਮਾਊਂਟ ਐਵਰੈਸਟ ’ਤੇ ਦੁਨੀਆ ਦੇ ਸਭ ਤੋਂ ਉੱਚੇ ਮੌਸਮ ਕੇਂਦਰ ਸਥਾਪਤ ਕੀਤੇ ਗਏ ਹਨ। ਨੇਪਾਲ ਸਮੇਤ ਅੱਠ ਦੇਸ਼ਾਂ ਦੇ ਵਿਗਿਆਨੀਆਂ ਤੇ ਪਰਬਤਾਰੋਹੀਆਂ ਦੀ ਟੀਮ ਨੇ ਬੀਤੇ ਅਪ੍ਰੈਲ ਤੋਂ ਜੂਨ ਮਹੀਨਿਆਂ ਦੌਰਾਨ ਪੰਜ ਮੌਸਮ ਕੇਂਦਰ ਸਥਾਪਤ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ।

 

 

ਇਸ ਲਈ ਨੈਸ਼ਨਲ ਜਿਓਗ੍ਰਾਫ਼ਿਕ ਸੁਸਾਇਟੀ ਤੇ ਨੇਪਾਲ ਦੀ ਤ੍ਰਿਭੁਵਨ ਯੂਨੀਵਰਸਿਟੀ ਦੀ ਅਗਵਾਈ ਹੇਠ ਵਿਸ਼ੇਸ਼ ਮੁਹਿੰਮ ਚਲਾਈ ਗਈ।

 

 

ਇੱਕ ਮੌਸਮ–ਕੇਂਦਰ ਐਵਰੈਸਟ ਦੇ ਬਾਲਕੋਨੀ ਇਲਾਕੇ ਵਿੱਚ 8,430 ਮੀਟਰ ਦੀ ਉਚਾਈ ਉੱਤੇ ਅਤੇ ਦੂਜਾ ਸਾਊਥ ਕੋਲ ਵਿੱਚ 7,945 ਮੀਟਰ ਦੀ ਉਚਾਈ ਉੱਤੇ ਸਥਾਪਤ ਕੀਤਾ ਗਿਆ ਹੈ। ਇਹ ਦੋਵੇਂ ਹੀ ਸਵੈ–ਚਾਲਿਤ ਭਾਵ ਆਟੋਮੈਟਿਕ ਮੌਸਮ–ਕੇਂਦਰ ਹਨ।

 

 

ਇਨ੍ਹਾਂ ਤੋਂ ਇਲਾਵਾ 8,848 ਮੀਟਰ ਉੱਚੀ ਐਵਰੈਸਟ ਚੌਅੀ ਦੇ ਬੇਸ ਕੈਂਪ (5,315 ਮੀਟਰ), ਕੈਂਪ–2 (6,464 ਮੀਟਰ) ਅਤੇ ਫ਼ੋਰਟਸੇ (3,810 ਮੀਟਰ) ਉੱਤੇ ਤਿੰਨ ਵੱਖੋ–ਵੱਖਰੇ ਮੌਸਮ ਕੇਂਦਰ ਸਥਾਪਤ ਕੀਤੇ ਗਏ ਹਨ।

 

 

ਇਹ ਸਾਰੇ ਕੇਂਦਰ ਤਾਪਮਾਨ, ਨਮੀ, ਦਬਾਅ, ਹਵਾ ਦੀ ਰਫ਼ਤਾਰ ਤੇ ਦਿਸ਼ਾ ਬਾਰੇ ਜਾਣਕਾਰੀਆਂ ਇਕੱਠੀਆਂ ਕਰਨਗੇ।

 

 

ਇਨ੍ਹਾਂ ਵੱਲੋਂ ਇਕੱਠੇ ਕੀਤੇ ਗਏ ਡਾਟਾ ਤੋਂ ਪਰਬਤੀ ਇਲਾਕੇ ਵਿੱਚ ਮੌਸਮ ਸਬੰਧੀ ਖ਼ਤਰਿਆਂ ਦਾ ਸਹੀ ਸਮੇਂ ਉੱਤੇ ਪੂਰਵ–ਅਨੁਮਾਨ ਲੱਗ ਸਕੇਗਾ।

 

 

ਐਵਰੈਸਟ ਦੇ ਬਾਲਕੋਨੀ ਇਲਾਕੇ ਦਾ ਮੌਸਮ ਕੇਂਦਰ 8,000 ਮੀਟਰ ਤੋਂ ਵੱਧ ਉਚਾਈ ਉੱਤੇ ਸਥਾਪਤ ਕੀਤਾ ਜਾਣ ਵਾਲਾ ਪਹਿਲਾ ਮੌਸਮ ਕੇਂਦਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:World s Highest Weather Centres established on Mount Everest