ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਨੀਆਂ ਦੇ ਸਭ ਤੋਂ ਛੋਟੇ ਵਿਅਕਤੀ ਦਾ ਖਿਤਾਬ ਜਿੱਤਣ ਵਾਲੇ ਖਗਿੰਦਰ ਥਾਪਾ ਦਾ ਦੇਹਾਂਤ

ਇੱਕ ਸਮੇਂ ਦੁਨੀਆਂ ਦੇ ਸੱਭ ਤੋਂ ਛੋਟੇ ਵਿਅਕਤੀ ਦਾ ਖਿਤਾਬ ਜਿੱਤਣ ਵਾਲੇ ਨੇਪਾਲ ਦੇ ਖਗਿੰਦਰ ਥਾਪਾ ਮਾਗਰ ਦੀ ਸ਼ੁੱਕਰਵਾਰ ਨੂੰ 27 ਸਾਲ ਦੀ ਉਮਰ 'ਚ ਮੌਤ ਹੋ ਗਈ ਹੈ। ਖਗਿੰਦਰ ਦੀ ਮੌਤ ਪੋਖਰਾ ਦੇ ਇੱਕ ਨਿੱਜੀ ਹਸਪਤਾਲ 'ਚ ਨਮੂਨੀਏ ਕਾਰਨ ਹੋਈ ਹੈ।
 

ਥਾਪਾ ਨਮੂਨੀਆ ਤੋਂ ਪੀੜ੍ਹਤ ਸਨ ਅਤੇ ਉਨ੍ਹਾਂ ਨੂੰ ਪੋਖਰਾ ਦੇ ਮਨੀਪਾਲ ਹਸਪਤਾਲ ਦੇ ਆਈਸੀਯੂ 'ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਦੁਪਹਿਰ 3 ਵਜੇ ਆਖਰੀ ਸਾਹ ਲਏ। ਇਹ ਜਾਣਕਾਰੀ ਖਗਿੰਦਰ ਥਾਪਾ ਮਾਗਰ ਫਾਉਂਡੇਸ਼ਨ ਦੇ ਚੇਅਰਮੈਨ ਮਿਨਬਹਾਦੁਰ ਰਾਣਾ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੀ।
 

 

ਖਗਿੰਦਰ ਦੀ ਲੰਬਾਈ 67 ਸੈਂਟੀਮੀਟਰ ਸੀ। ਉਸ ਦਾ ਭਾਰ 6 ਕਿੱਲੋ ਸੀ। ਸਾਲ 2010 'ਚ ਉਨ੍ਹਾਂ ਨੂੰ ਗਿੰਨੀਜ਼ ਵਰਲਡ ਰਿਕਾਰਡ ਵਿੱਚ ਸਭ ਤੋਂ ਛੋਟੇ ਵਿਅਕਤੀ ਦਾ ਖਿਤਾਬ ਦਿੱਤਾ ਗਿਆ ਸੀ।
 

ਇੱਕ ਸਾਲ ਬਾਅਦ ਥਾਪਾ ਤੋਂ ਫਿਲੀਪੀਨਜ਼ ਦੇ ਜਨਰੇ ਬਾਲਾਵਿੰਗ ਨੇ ਸਭ ਤੋਂ ਛੋਟੇ ਵਿਅਕਤੀ ਦਾ ਖਿਤਾਬ ਖੋਹ ਲਿਆ ਸੀ। ਉਹ 59.93 ਸੈਂਟੀਮੀਟਰ ਦੇ ਸਨ ਅਤੇ ਉਸ ਦਾ ਕਾਰਨ 5 ਕਿੱਲੋ ਸੀ। ਜ਼ਿਕਰਯੋਗ ਹੈ ਕਿ ਥਾਪਾ ਦਾ ਜਨਮ 14 ਅਕਤੂਬਰ 1992 ਨੂੰ ਪੋਖਰਾ 'ਚ ਹੋਇਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:world shortest man Khagendra Thapa Magar dies at 27 Year old