ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਸ਼ਵ ਸਿੱਖ ਸੰਗਠਨ ਨੇ ਕੈਨੇਡਾ ਸਰਕਾਰ ਕੋਲ ਕੀਤੀ ਅਫ਼ਗਾਨ ਘੱਟ-ਗਿਣਤੀ ਦੀ ਸਹਾਇਤਾ ਦੀ ਮੰਗ

ਵਿਸ਼ਵ ਸਿੱਖ ਸੰਗਠਨ

ਵਿਸ਼ਵ ਸਿੱਖ ਸੰਗਠਨ (ਡਬਲਯੂ ਐੱਸ ਓ) ਨੇ ਅਫਗਾਨਿਸਤਾਨ 'ਚ ISIS ਅੱਤਵਾਦੀਆਂ ਵੱਲੋਂ ਕੀਤੇ ਬੰਬ ਧਮਾਕੇ ਜਿਸ 'ਚ ਸਿੱਖ ਅਤੇ ਹਿੰਦੂ ਸਮੁਦਾਏ ਦੇ 19 ਵਿਅਕਤੀ ਮਾਰੇ ਗਏ ਸਨ ਤੋਂ ਬਾਅਦ ਕੈਨੇਡਾ ਵਿਚਲੇ ਭਾਈਚਾਰੇ ਨੂੰ ਦੇਸ਼ 'ਚ ਇਨ੍ਹਾਂ ਘੱਟ ਗਿਣਤੀ ਸਮੂਹਾਂ ਦੇ ਮੁੜ ਵਸੇਬੇ ਲਈ ਪ੍ਰਚਾਰ ਕਰਨ ਲਈ ਕਿਹਾ ਹੈ। 

 

ਵਿਸ਼ਵ ਸਿੱਖ ਸੰਗਠਨ ਨੇ ਕਿਹਾ, "ਅਫਗਾਨ ਸਿੱਖਾਂ ਅਤੇ ਜਲਾਲਾਬਾਦ 'ਚ ਹਿੰਦੂਆਂ 'ਤੇ ਆਈਐੱਸਆਈਐੱਸ ਹਮਲੇ ਨਾਲ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ। ਸਗੋਂ ਕਾਰਵਾਈ ਕਰਨ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ।  "

 

ਗਰੁੱਪ ਦਾ ਮਕਸਦ ਹੈ ਕਿ ਕੈਨਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਵਿਦੇਸ਼ ਮੰਤਰੀ ਕ੍ਰਿਸਟੀਆ ਫਿਰੀਲੈਂਡ ਅਤੇ ਸੰਸਦ ਮੈਂਬਰਾਂ ਤੇ ਦਬਾਅ ਬਣਾ ਕੇ ਅਫਗਾਨਿਸਤਾਨ 'ਚ ਘੱਟ ਗਿਣਤੀ ਦੀ ਮਦਦ ਕਰਨ 'ਤੇ ਅੱਤਵਾਦੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਰਾਜ਼ੀ ਕਰਨਾ ਹੈ।  

 

ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਇਸ ਘਟਨਾ ਦੀ ਸਖਤ ਨਿੰਦਾ ਕੀਤੀ।   ਉਨ੍ਹਾਂ ਦੇ ਕੈਬਨਿਟ ਸਹਿਯੋਗੀ ਨਵਦੀਪ ਬੈਂਸ ਨੇ ਟਵੀਟ ਕੀਤਾ, "ਸਾਨੂੰ  ਨਿਰਦੋਸ਼ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਹਰ ਹਿੰਸਕ ਘਟਨਾ ਦੀ ਨਿੰਦਾ ਕਰਨੀ ਚਾਹੀਦੀ ਹੈ। "

 

ਵਿਸ਼ਵ ਸਿੱਖ ਸੰਗਠਨ ਨੇ ਭਾਈਚਾਰੇ ਨੂੰ ਕੈਨੇਡੀਅਨ ਲੀਡਰਸ਼ਿਪ ਨੂੰ ਇਹ ਲਿਖਣ ਲਈ ਕਿਹਾ ਕਿ ਕੈਨੇਡਾ ਸਰਕਾਰ ਨੂੰ ਅਫਗਾਨਿਸਤਾਨ ਵਿੱਚ ਸਿੱਖਾਂ ਅਤੇ ਹਿੰਦੂ ਕਮਜ਼ੋਰ ਘੱਟ ਗਿਣਤੀ ਸਮੂਹਾਂ ਨੂੰ ਤੁਰੰਤ ਕੈਨੇਡੀਅਨ ਸਹਾਇਤਾ ਦੀ ਜ਼ਰੂਰਤ ਹੈ।   ਅਲਬੇਰਟਾ ਦੇ ਵਿਧਾਇਕ ਮਨਮੀਤ ਭੁੱਲਰ ਨੇ ਭਾਰਤ ਵਿਚ ਲਗਪਗ 200 ਅਫਗਾਨ ਸਿੱਖ ਸ਼ਰਨਾਰਥੀਆਂ ਨੂੰ  ਕੈਨੇਡਾ ਵਿਚ ਸੰਭਾਵੀ ਇਮੀਗ੍ਰੇਸ਼ਨ ਲਈ ਪ੍ਰਾਈਵੇਟ ਸਪਾਂਸਰਸ਼ਿਪ ਦਿਵਾਈ ਸੀ।  ਪਰ ਉਹ  ਅਰਜ਼ੀਆਂ  ਪ੍ਰਵਾਨਗੀ ਲਈ ਅਜੇ ਵੀ ਲੰਬਿਤ ਹਨ। 

 

 ਕੈਨੇਡੀਅਨ ਸਰਕਾਰ ਨੇ ਇਸ ਅੱਤਵਾਦੀ ਦਹਿਸ਼ਤਗਰਦ ਹਮਲੇ 'ਤੇ ਪ੍ਰਤੀਕਿਰਿਆ ਨਹੀਂ ਦਿੱਤੀ।  ਹਾਲਾਂਕਿ ਵਿਰੋਧੀ ਧਿਰ ਨਿਊ ​​ਡੈਮੋਕਰੇਟਿਕ ਪਾਰਟੀ (ਐੱਨਡੀਪੀ) ਦੇ ਨੇਤਾ ਜਗਮੀਤ ਸਿੰਘ ਨੇ ਆਪਣੀ ਹੀ ਪਾਰਟੀ ਦੇ ਐੱਮਪੀ ਸ਼ੇਰਿਲ ਹਾਰਡਕੈਸਟਲ ਦੇ ਆਤਮਘਾਤੀ ਬੰਬਾਰੀ ਦੀ ਨਿੰਦਾ ਕਰਨ ਵਾਲੇ ਟਵੀਟ ਨੂੰ ਰੀ-ਟਵੀਟ ਕੀਤਾ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:World Sikh Organisation condemns attack on afghan Minorites demands action