ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਨੀਆ ਦੇ ਸਭ ਤੋਂ ਘੱਟ ਭਾਰ ਦਾ ਬੱਚਾ, ਸੇਬ ਦੇ ਬਰਾਬਰ ਭਾਰ

ਦੁਨੀਆ ਦੇ ਸਭ ਤੋਂ ਘੱਟ ਭਾਰ ਦਾ ਬੱਚਾ, ਸੇਬ ਦੇ ਬਰਾਬਰ ਭਾਰ

ਜਾਪਾਨ ਵਿਚ ਜੰਮੇ ਇਕ ਸੇਬ ਦੇ ਬਰਾਬਰ ਵਜਨ ਵਾਲਾ ਬੱਚਾ ਹੁਣ ਬਾਹਰੀ ਦੁਨੀਆ ਵਿਚ ਪੈਰ ਰੱਖਣ ਲਈ ਤਿਆਰ ਹੈ। ਅਕਤੂਬਰ ਵਿਚ ਜੰਮਿਆ ਇਹ ਦੁਨੀਆ ਦਾ ਸਭ ਤੋਂ ਘੱਟ ਵਜਨ ਵਾਲਾ ਬੱਚਾ ਹੈ। ਤੋਸ਼ਿਕੋ ਨੇ ਗਰਭਧਾਰਨ ਬਾਅਦ ਬਲੱਡ ਪ੍ਰੈਸਰ ਵੱਧਣ ਦੀ ਮੁਸ਼ਕਲ ਦੇ ਚਲਦਿਆਂ 24 ਹਫਤਿਆਂ ਅਤੇ ਪੰਜ ਦਿਨ ਬਾਅਦ ਰਯੁਸੁਕੇ ਸੇਕਿਓ ਨੂੰ ਜਨਮ ਦਿੱਤਾ ਸੀ।

 

ਜਨਮ ਸਮੇਂ ਬੱਚੇ ਦਾ ਵਜਨ ਕੇਵਲ 258 ਗ੍ਰਾਮ ਸੀ। ਉਸਨੇ ਪਿਛਲੇ ਸਾਲ ਜੰਮੇ ਜਪਾਨ ਦੇ ਇਕ ਹੋਰ ਲੜਕੇ ਦਾ ਰਿਕਾਰਡ ਵੀ ਤੋੜ ਦਿੱਤਾ ਜਿਸਦਾ ਵਜਨ 268 ਗ੍ਰਾਮ ਸੀ। ਬੱਚੇ ਨੂੰ ਫਰਵਰੀ ਵਿਚ ਟੋਕੀਓ ਦੇ ਇਕ ਹਸਪਤਾਲ ਤੋਂ ਛੁੱਟੀ ਦਿੱਤੀ ਗਈ।

 

.ਇਕ ਅਕਤੂਬਰ 2018 ਨੂ ਜਦੋਂ ਬੱਚੇ ਦਾ ਜਨਮ ਹੋਇਆ ਤਾਂ ਉਸਦੀ ਲੰਬਾਈ 22 ਸੈਟੀਮੀਟਰ ਸੀ ਅਤੇ ਡਾਕਟਰਾਂ ਨੇ ਉਸ ਨੂੰ ਆਈਸੀਯੂ ਵਿਚ ਰੱਖਿਆ ਸੀ। ਉਨ੍ਹਾਂ ਉਸ ਨੂੰ ਦੁੱਧ ਪਿਲਾਉਣ ਲਈ ਟਿਊਬ ਦਾ ਸਹਾਰਾ ਲਿਆ। ਉਹ ਕਦੇ–ਕਦੇ ਮਾਂ ਦਾ ਦੁੱਧ ਪਿਲਾਉਣ ਲਈ ਰੂੰ ਦੀ ਵਰਤੋਂ ਵੀ ਕਰਦੇ ਸਨ।

ਏਐਫਪੀ ਦੀ ਰਿਪੋਰਟ ਮੁਤਾਬਕ, ਕਰੀਬ ਸੱਤ ਮਹੀਨੇ ਬਾਅਦ ਬੱਚੇ ਦਾ ਵਜਨ 13 ਗੁਣ ਵਧ ਗਿਆ ਅਤੇ ਹੁਣ ਉਹ ਤਿੰਨ ਕਿਲੋਗ੍ਰਾਮ ਦਾ ਹੈ। ਉਸ ਨੂੰ ਇਸ ਹਫਤੇ ਮੱਧ ਜਾਪਾਨ ਵਿਚ ਨਗਾਨੋ ਚਿਲਡਰਨ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ।

 

ਉਸਦੀ ਮਾਂ ਟੋਕੀਓ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਦੋਂ ਉਸਦਾ ਜਨਮ ਹੋਇਆ ਤਾਂ ਉਹ ਛੋਟਾ ਜਾ ਸੀ ਅਤੇ ਅਜਿਹਾ ਲਗਦਾ ਸੀ ਕਿ ਜੇਕਰ ਉਸ ਨੂੰ ਸੂਹਿਆ ਕਰਾਂਗੇ ਤਾਂ ਉਹ ਟੁੱਟ ਜਾਵੇਗਾ। ਮੈਂ ਬਹੁਤ ਚਿੰਤਤ ਸੀ।

ਉਨ੍ਹਾਂ ਕਿਹਾ ਕਿ ਹੁਣ ਉਹ ਦੁੱਖ ਪੀਂਦਾ ਹੈ। ਅਸੀਂ ਉਸ ਨੂੰ ਨਹਾਉਂਦੇ ਹਾਂ। ਮੈਂ ਖੁਸ਼ਹ ਹਾਂ ਕਿ ਮੈਂ ਉਸ ਨੂੰ ਵੱਡਾ ਹੋਇਆ ਦੇਖ ਰਹੀ ਹਾਂ।

ਜਰਮਨੀ ਵਿਚ 2015 ਵਿਚ ਸਭ ਤੋਂ ਘੱਟ ਵਜਨ ਵਾਲੀ 250 ਗ੍ਰਾਮ ਦੀ ਲੜਕੀ ਦਾ ਜਨਮ ਹੋਇਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:World smallest baby boy who weighed as much as an apple is cleared to go home after almost seven months in Japanese hospital