ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੂਜੇ ਵਿਸ਼ਵ ਯੁੱਧ ਸਮੇਂ ਦੇ ਮਿਲੇ 250-250 ਕਿਲੋਗ੍ਰਾਮ ਦੇ ਦੋ ਬੰਬ, ਲੋਕਾਂ ਨੂੰ ਇਲਾਕਾ ਛੱਡਣ ਨੂੰ ਕਿਹਾ

ਜਰਮਨੀ ਦੇ ਡਾਰਟਮੁੰਡ ਸ਼ਹਿਰ ਵਿੱਚ ਵਰਲਡ ਵਾਰ 2 ਦੇ ਸਮੇਂ ਦੇ ਦੋ ਬੰਬਾਂ ਨੂੰ ਨਕਾਰਾ ਕੀਤਾ ਗਿਆ। ਇਸ ਲਈ ਨੇੜਲੇ ਇਲਾਕਿਆਂ ਤੋਂ ਹਜ਼ਾਰਾਂ ਲੋਕਾਂ ਨੂੰ ਹਟਾਇਆ ਗਿਆ।
 

ਇਕ ਬੰਬ ਦਾ ਭਾਰ 330 ਪਾਉਂਡ (250 ਕਿਲੋਗ੍ਰਾਮ) ਸੀ। ਪ੍ਰਸ਼ਾਸਨ ਨੂੰ ਪਹਿਲਾਂ ਲੱਗਾ ਕਿ ਉਨ੍ਹਾਂ ਨੇ ਚਾਰ ਬੰਬਾਂ ਨੂੰ ਨਕਾਰਾ ਕਰ ਦਿੱਤਾ ਹੈ, ਪਰ ਬਾਅਦ ਵਿੱਚ ਉਨ੍ਹਾਂ ਸਪੱਸ਼ਟ ਕੀਤਾ ਕਿ ਸਿਰਫ਼ ਦੋ ਬੰਬਾਂ ਨੂੰ ਹੀ ਨਕਾਰਾ ਕੀਤਾ ਗਿਆ ਹੈ।
 

ਬੰਬ ਨੂੰ ਨਰਾਕਾ ਕਰਨ ਤੋਂ ਬਾਅਦ ਅਧਿਕਾਰੀਆਂ ਨੇ ਦੋ ਹਸਪਤਾਲਾਂ ਨੂੰ ਖਾਲੀ ਕਰਵਾ ਦਿੱਤਾ। ਉਸੇ ਸਮੇਂ, ਸ਼ਹਿਰ ਵਿੱਚ ਲਗਭਗ 14,000 ਲੋਕਾਂ ਨੂੰ ਉਹ ਖੇਤਰ ਛੱਡਣ ਲਈ ਕਿਹਾ ਗਿਆ ਜਿਥੇ ਬੰਬ ਮਿਲੇ ਸਨ।
 

ਸ਼ਹਿਰ ਦੇ ਰੇਲਵੇ ਸਟੇਸ਼ਨ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ ਅਤੇ ਬੰਬਾਂ ਦੇ ਨਕਾਰਾ ਹੋਣ ਤੋਂ ਬਾਅਦ ਰੇਲ ਗੱਡੀਆਂ ਨੇ ਮੁੜ ਸ਼ੁਰੂ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ, ਅਧਿਕਾਰੀਆਂ ਨੇ ਇਹ ਪਤਾ ਲਗਾਉਣ ਲਈ ਹੈਲੀਕਾਪਟਰ ਵਿੱਚ ਪੂਰੇ ਖੇਤਰ ਵਿੱਚ ਗਸ਼ਤ ਕੀਤੀ ਕਿ ਕੀ ਇਸ ਖੇਤਰ ਵਿੱਚ ਕੋਈ ਵਿਅਕਤੀ ਬਚਿਆ ਤਾਂ ਨਹੀਂ ਹੈ।
 

ਤੁਹਾਨੂੰ ਦੱਸ ਦੇਈਏ ਕਿ ਯੁੱਧ ਖ਼ਤਮ ਹੋਣ ਤੋਂ ਲਗਭਗ 75 ਸਾਲ ਬਾਅਦ ਵੀ ਅਜੇ ਵੀ ਜਰਮਨੀ ਵਿੱਚ ਬੰਬ ਮਿਲਦੇ ਹਨ। ਇਨ੍ਹਾਂ ਨੂੰ ਨਰਾਕਾ ਕਰਨ ਲਈ ਅਧਿਕਾਰੀਆਂ ਨੂੰ ਪੂਰਾ ਇਲਾਕਾ ਖ਼ਾਲੀ ਕਰਾਉਣਾ ਪਿਆ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: World War II bomb defused in Germany after mass evacuation