ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਮਰਾਨ ਖਾਨ ਨੂੰ ਆਈ ਭਾਰਤ ਦੀ ਯਾਦ, ਕਿਹਾ ਪਾਕਿ ਦੀ ਤਰੱਕੀ ਭਾਰਤ ਨਾਲ ਜੁੜੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਕ ਵਾਰ ਫਿਰ ਭਾਰਤ ਦੀ ਯਾਦ ਆਈ ਹੈ। ਵਰਲਡ ਇਕਨਾਮਿਕ ਫੋਰਮ (ਡਬਲਯੂਈਐਫ) 2020 ਵਿਖੇ ਬੁੱਧਵਾਰ ਨੂੰ ਆਪਣੇ ਵਿਸ਼ੇਸ਼ ਸੰਬੋਧਨ ਵਿਚ ਇਮਰਾਨ ਖਾਨ ਨੇ ਕਿਹਾ ਕਿ ਉਨ੍ਹਾਂ ਦਾ ਵਿਜ਼ਨ ਪਾਕਿਸਤਾਨ ਨੂੰ ਇੱਕ ਕਲਿਆਣਕਾਰੀ ਦੇਸ਼ ਬਣਾਉਣ ਦਾ ਹੈ। ਹਾਲਾਂਕਿ ਆਰਥਿਕ ਵਿਕਾਸ ਸ਼ਾਂਤੀ ਅਤੇ ਸਥਿਰਤਾ ਦੇ ਬਗੈਰ ਸੰਭਵ ਨਹੀਂ ਹੈ।

 

ਉਨ੍ਹਾਂ ਕਿਹਾ ਕਿ ਪਾਕਿਸਤਾਨ ਸ਼ਾਂਤੀ ਲਈ ਕਿਸੇ ਵੀ ਹੋਰ ਦੇਸ਼ ਨਾਲ ਭਾਈਵਾਲੀ ਲਈ ਤਿਆਰ ਹੈ। ਉਨ੍ਹਾਂ ਅਮਰੀਕਾ ਨਾਲ ਸਬੰਧਾਂ ਨੂੰ ਅਜਿਹੀ ਸਾਂਝੇਦਾਰੀ ਦੱਸਿਆ। ਇਮਰਾਨ ਨੇ ਕਿਹਾ, ‘ਸਾਡਾ ਦੂਜਾ ਸਭ ਤੋਂ ਵੱਡਾ ਗੁਆਂਢੀ ਭਾਰਤ ਹੈ। ਬਦਕਿਸਮਤੀ ਨਾਲ ਭਾਰਤ ਨਾਲ ਸਾਡੇ ਸੰਬੰਧ ਚੰਗੇ ਨਹੀਂ ਹਨ। ਮੈਂ ਉਨ੍ਹਾਂ ਸਾਰੀਆਂ ਚੀਜ਼ਾਂ ਵਿਚ ਨਹੀਂ ਜਾਣਾ ਚਾਹੁੰਦਾ ਪਰ ਇਕ ਵਾਰ ਜਦੋਂ ਸਾਡਾ ਭਾਰਤ ਨਾਲ ਸਬੰਧ ਸਾਧਾਰਨ ਹੋਣ ਮਗਰੋਂ ਦੁਨੀਆ ਨੂੰ ਪਾਕਿਸਤਾਨ ਦੀ ਅਸਲ ਰਣਨੀਤਕ ਉਪਯੋਗਤਾ ਦਾ ਪਤਾ ਲਗੇਗਾ।'

 

ਉਨ੍ਹਾਂ ਕਿਹਾ ਕਿ ਪਾਕਿਸਤਾਨ ਚ ਪਹਾੜੀ ਸੈਰ ਸਪਾਟੇ ਦੀ ਵਿਸ਼ਾਲ ਸੰਭਾਵਨਾ ਹੈ। ਇਸ ਤੋਂ ਇਲਾਵਾ ਸਾਡੇ ਕੋਲ ਹਿੰਦੂ ਅਤੇ ਬੋਧੀਆਂ ਸਮੇਤ ਧਾਰਮਿਕ ਸੈਰ-ਸਪਾਟਾ ਕਰਨ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਹਨ।

 

ਇਮਰਾਨ ਨੇ ਕਿਹਾ, ‘ਪਾਕਿਸਤਾਨ ਮੇਰੇ ਤੋਂ ਸਿਰਫ ਪੰਜ ਸਾਲ ਵੱਡਾ ਹੈ। ਸਾਡੇ ਬਾਨੀ ਪਾਕਿਸਤਾਨ ਨੂੰ ਇਸਲਾਮਿਕ ਭਲਾਈ ਦੇਸ਼ ਬਣਾਉਣਾ ਚਾਹੁੰਦੇ ਸਨ। ਜਦੋਂ ਮੈਂ ਇੱਕ ਜਵਾਨ ਸੀ ਮੈਨੂੰ ਭਲਾਈ ਦਾ ਮਤਲਬ ਨਹੀਂ ਪਤਾ ਸੀ। ਜਦੋਂ ਮੈਂ ਇੰਗਲੈਂਡ ਗਿਆ, ਮੈਨੂੰ ਪਤਾ ਲੱਗ ਗਿਆ ਕਿ ਇਸਦਾ ਕੀ ਅਰਥ ਹੈ। ਉਸ ਸਮੇਂ ਮੈਂ ਫੈਸਲਾ ਕੀਤਾ ਸੀ ਕਿ ਜਦੋਂ ਵੀ ਮੈਨੂੰ ਕੋਈ ਮੌਕਾ ਮਿਲੇਗਾ, ਮੈਂ ਪਾਕਿਸਤਾਨ ਦੀ ਭਲਾਈ ਲਈ ਕੰਮ ਕਰਾਂਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:World will realise Pakistan strategic potential once relations with India normalise says Imran Khan in WEF 2020 Davos