ਦੁਨੀਆ ਦੀ ਸਭ ਤੋਂ ਵੱਡੀ ਉਡਾਨ ਸੇਵਾ ਦੀ ਯੋਜਨਾ ਹੁਣ ਹਕੀਕਤ ਬਣਾਉਣ ਦੀ ਤਿਆਰ ਹੈ। ਸਿਡਨੀ ਤੋਂ ਲੰਡਨ ਦੇ ਵਿਚ ਸ਼ੁਰੂ ਹੋਣ ਵਾਲੀ ਇਸ ਉਡਾਨ ਸੇਵਾ `ਚ ਜਿਮ ਤੇ ਬੈਡ ਵੀ ਹੋਵੇਗਾ। ਜਹਾਜ਼ ਸਿਡਨੀ ਤੋਂ ਲੰਡਨ ਦੀ 17015 ਕਿਲੋਮੀਟਰ ਦੀ ਦੂਰੀ ਨੂੰ 20 ਘੰਟਿਆਂ `ਚ ਤੈਅ ਕਰੇਗਾ। ਆਸਟਰੇਲੀਆ ਦੀ ਕੰਟਾਸ ਏਅਰਵੇਜ਼ ਮੈਨੇਜਮੈਂਟ ਦੀ 2022 `ਚ ਇਸ ਜਹਾਜ ਸੇਵਾ ਨੂੰ ਸ਼ੁਰੂ ਕਰਨ ਦੀ ਯੋਜਨਾ ਹੈ। ਅਜੇ ਸਭ ਤੋਂ ਲੰਬੀ ਸਿੱਧੀ ਉਡਾਨ ਸੇਵਾ ਆਕਲੈਂਡ ਤੋਂ ਦੋਹਾ ਦੇ ਵਿਚ 18 ਘੰਟੇ 5 ਮਿੰਟ ਦੀ ਹੈ। ਦੁਨੀਆਂ ਦੀ ਸ਼ੀਰਸ਼ ਹਵਾਈ ਜਹਾਜ ਨਿਰਮਾਤਾ ਕੰਪਨੀ ਨੇ ਇਸ ਉਡਾਨ ਲਈ ਆਸਟਰੇਲੀਆ ਦੀ ਕੰਟਾਸ ਏਅਰਵੇਜ਼ ਮੈਨੇਜਮੈਂਟ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਕੰਟਾਸ ਏਅਰਵੇਜ਼ ਸਿਡਨੀ ਤੋਂ ਨਿਊਯਾਰਕ ਦੀ ਵੀ ਸਿੱਧੀ ਉਡਾਨ ਸੇਵਾ ਦੀ ਤਿਆਰੀ ਕਰ ਰਿਹਾ ਹੈ।
ਉਡਾਨ ਭਰਨ `ਚ ਸਮਰਥ ਜਹਾਜ ਤਿਆਰ ਹੋਇਆ
ਕੰਟਾਸ ਏਅਰਵੇਜ਼ ਦੇ ਸੀਈਓ ਏਲਨ ਜਾੲਸ ਨੇ ਇਕ ਸਾਲ ਪਹਿਲਾਂ ਹਵਾਈ ਜਹਾਜ ਨਿਰਮਾਤਾ ਕੰਪਨੀ ਨੂੰ ਸਿਡਟੀ ਤੋਂ ਲੰਡਨ ਜਾਂ ਨਿਊਯਾਰਕ ਤੱਕ ਸਿੱਧੀ ਉਡਾਨ ਭਰਨ `ਚ ਸਮਰਥ ਜਹਾਜ਼ ਬਣਾਉਣ ਲਈ ਬੋਇੰਗ ਤੇ ਏਅਰਬਸ ਨੂੰ ਚੁਣੌਤੀ ਦਿੱਤੀ ਸੀ। ਏਲਨ ਨੇ ਦੱਸਿਆ ਕਿ ਬੋਇੰਗ ਅਤੇ ਏਅਰਬੇਸ ਨੇ ਵਿਮਾਨ ਇਸ ਸੇਵਾ ਲਈ ਜਹਾਜ ਨੂੰ ਤਿਆਰ ਕਰ ਲਿਆ ਹੈ।
ਇਹ ਹੋਵੇਗੀ ਖਾਸ਼ੀਅਤ
300 ਯਾਤਰੀ ਇਸ ਨਵੇਂ ਜਹਾਜ `ਚ ਸਫਰ ਕਰ ਸਕਣਗੇ।
ਲੰਬੀ ਦੂਰੀ ਦੇ ਇਸ ਨਵੇਂ ਜਹਾਜ ਦਾ ਕੈਬਿਨ ਵੀ ਅਲੱਗ ਹੋਵੇਗਾ।
ਇਸ ਜਹਾਜ `ਚ ਯਾਤਰੀਆਂ ਲਈ ਜਿੰਮ ਦੀ ਸਹੂਲਤ ਵੀ ਹੋਵੇਗੀ।
ਇਸਦੇ ਨਾਲ ਆਰਾਮ ਕਰਨ ਲਈ ਇਸ `ਚ ਬੈਡ ਵੀ ਹੋਵੇਗਾ।
ਜਹਾਜ `ਚ ਬਾਰ ਅਤੇ ਬੱਚਿਆਂ ਦਾ ਕ੍ਰੇਚ ਵੀ ਹੋਵੇਗਾ।