ਹਰ ਮਹਿਲਾ ਸੁੰਦਰ ਦਿਖਣਾ ਚਾਹੁੰਦੀ ਹੈ, ਪ੍ਰੰਤੂ ਜਰਮਨੀ ਦੀ ਇਕ ਮਹਿਲਾ ਪੁਲਿਸ ਕਰਮਚਾਰੀ ਦੀ ਖੂਬਸੂਰਤੀ ਉਸਦੀ ਨੌਕਰੀ ਲਈ ਮੁਸੀਬਤ ਬਣ ਗਈ ਹੈ। ਕਿਉਂਕਿ ਲੋਕ ਸੋਸ਼ਲ ਮੀਡੀਆ `ਤੇ ਉਸਦੀ ਫੋਟੇ ਦੇਖਣ ਬਾਅਦ ਜਾਨਬੁੱਝਕੇ ਛੋਟੇ-ਛੋਟੇ ਕਾਨੂੰਨ ਤੋੜ ਰਹੇ ਹਨ, ਤਾਂ ਕਿ ਉਹ ਖੂਬਸੂਰਤ ਮਹਿਲਾ ਪੁਲਿਸ ਕਰਮਚਾਰੀ ਉਨ੍ਹਾਂ ਨੂੰ ਆ ਕੇ ਫੜ੍ਹੇ। ਜਿ਼ਕਰਯ’ਗ ਹੈ ਕਿ ਜਰਮਨੀ ਦੀ ਪੁਲਿਸ ਕਰਮਚਾਰੀ ਏਡ੍ਰੀਅਨ ਕਲੋਸਜਰ ਦੀ ਫਿੱਟ ਬਾਡੀ ਅਤੇ ਸੰੁਦਰਤਾ ਕਾਰਨ ਉਸਦੇ ਸੋਸ਼ਲ ਮੀਡੀਆਂ `ਤੇ ਲੱਖਾਂ ਲੋਕ ਉਸਨੂੰ ਦੇਖਦੇ ਹਨ। ਇੰਸਟਾਗ੍ਰਾਮ `ਤੇ ਉਸਦੀ ਫੋਟੋ ਕਾਫੀ ਪਸੰਦ ਕੀਤੀ ਜਾਂਦੀ ਹੈ, ਇੱਥੋਂ ਤੱਕ ਕਿ ਲੋਕ ਉਸਦੇ ਕੋਲ ਆ ਕੇ ਕਹਿੰਦੇ ਹਨ ਕਿ ਮੈਨੂੰ ਗ੍ਰਿਫਤਾਰ ਕਰ ਲਓ।
ਏਡ੍ਰੀਅਨ ਰੋਜ ਆਪਣੀ ਫਿਟ ਬੌਡੀ ਅਤੇ ਵਰਕਆਊਟ ਦੀ ਫੋਟੋ ਇੰਸਟਾਗ੍ਰਾਮ `ਤੇ ਅਪਲੋਡ ਕਰਦੀ ਰਹੀ ਹੈ। ਕਰੀਬ ਦੋ ਸਾਲ ਪਹਿਲਾਂ ਇਸੇ ਕਾਰਨ ਉਹ ਸੁਰੱਖੀਆਂ `ਚ ਆਈ ਸੀ, ਜਦੋਂ ਉਨ੍ਹਾਂ ਕਿਹਾ ਸੀ ਕਿ ਮੇਰੇ ਬੌਸ ਨੂੰ ਇਨ੍ਹਾਂ ਸਭ ਚੀਜਾਂ ਤੋਂ ਕੋਈ ਦਿੱਕਤ ਨਹੀਂ ਹੈ। ਪ੍ਰੰਤੂ ਇਸ ਸਾਲ ਦੇ ਸ਼ੁਰੂ `ਚ ਉਸਨੂੰ ਦਫਤਰ `ਚੋਂ ਛੇ ਮਹੀਨੇ ਦੀ ਬਿਨਾਂ ਤਨਖਾਹ ਦੇ ਛੁੱਟੀ `ਤੇ ਭੇਜਿਆ ਗਿਆ ਸੀ, ਤਾਂ ਕਿ ਉਹ ਦੁਬਾਰਾ ਸਿਰਫ ਇਕ ਪੁਲਿਸ ਕਰਮਚਾਰੀ ਦੇ ਤੌਰ `ਤੇ ਨੌਕਰੀ ਕਰੇ ਨਾ ਕਿ ਕੋਈ ਮਾਡਲ।
ਪ੍ਰੰਤੂ ਹੁਣ ਛਵ਼ਵਕ ਰ ਿਛ਼ਘਰਅਖ ਦੇ ਪੁਲਿਸ ਵਿਭਾਗ ਨੇ 34 ਸਾਲਾਂ ਖੂਬਸੂਰਤ ਪੁਲਿਸ ਕਰਮਚਾਰੀ ਨੂੰ ਨੋਟਿਸ ਦੇ ਕੇ ਕਿਹਾ ਕਿ ਜਾਂ ਤਾਂ ਉਹ ਬਤੌਰ ਪੁਲਿਸ ਕਰਮਚਾਰੀ ਨੌਕਰੀ ਕਰੇ ਜਾਂ ਮਾਡਲ ਦੀ ਤਰ੍ਹਾਂ ਸੋਸ਼ਲ ਮੀਡੀਆ `ਤੇ ਫੋਟੋ ਅਪਲੋਡ ਕਰੇ। ਕਿਉਂਕਿ ਇਸ ਨਾਲ ਵਿਭਾਗ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਵੈਸੇ ਵੀ ਵਿਭਾਗ ਪੁਲਿਸ ਕਰਮਚਾਰੀਆਂ ਦੀ ਕਮੀ ਨਾਲ ਜੂਝ ਰਿਹਾ ਹੈ।