ਦੁਨੀਆਂ ਦੇ ਸਭ ਤੋਂ ਬਜ਼ੁਰਗ ਵਿਅਕਤੀ ਮਾਸਜੋ ਨੋਨਾਕਾ ਨੇ ਆਪਣਾ 113ਵਾਂ ਜਨਮ ਦਿਨ ਮਨਾਇਆ। ਉਸਨੇ ਜਨਮ ਦਿਨ ਮੌਕੇ ਗਰਮ ਨੂਡਲਜ਼ ਤੇ ਆਈਸਕਰੀਮ ਖਾ ਕੇ ਖੁਸ਼ੀ ਮਨਾਈ। ਉਹ ਆਪਣੇ ਪਰਿਵਾਰ ਨਾਲ ਜਾਪਾਨੀ ਟਾਪੂ ਹੋਕਾਡੋ ਦੇ ਅਸ਼ੋਰੋ ਖੇਤਰ `ਚ ਰਹਿੰਦੇ ਹਨ।
ਮੀਡੀਆ ਰਿਪੋਰਟ ਅਨੁਸਾਰ ਬੁੱਧਵਾਰ ਨੂੰ ਨੋਨਾਕਾ ਨੇ ਨਾ ਸਿਰਫ ਕੇਕ ਕੱਟਕੇ ਹੀ ਆਪਣਾ ਜਨਮ ਦਿਨ, ਸਗੋਂ ਇਸਨੂੰ ਕੱਟਕੇ ਖੁਦ ਖਾਇਆ ਵੀ, ਜਿਸ ਤਰ੍ਹਾਂ ਉਹ ਆਪਣੇ ਹਰ ਜਨਮ ਦਿਨ `ਤੇ ਕਰਦੇ ਹਨ। ਉਨ੍ਹਾਂ ਦੀ ਪੋਤੀ ਨੇ ਮੀਡੀਆ ਨੂੰ ਦੱਸਿਆ ਕਿ ਕੇਕ `ਤੇ 113 ਮੋਮਬੱਤੀਆਂ ਲਗਾਈਆਂ ਸਨ। ਉਨ੍ਹਾਂ ਕਿਹਾ ਦਾਦਾ ਜੀ ਨੇ ਬੜੇ ਮਜ਼ੇ ਨਾਲ ਕੇਕ ਖਾਇਆ। ਉਨ੍ਹਾਂ ਕਿਹਾ ਕਿ ਉਹ ਟੀਵੀ `ਤੇ ਕੁਸ਼ਤੀ ਦੇ ਮੈਚ ਦੇਖਦੇ ਹਨ। ਉਨ੍ਹਾਂ ਨੂੰ ਅਖਬਾਰ ਪੜ੍ਹਨਾ ਵੀ ਕਾਫੀ ਚੰਗਾ ਲੱਗਦਾ ਹੈ।
ਨੋਨਾਕਾ ਨੇ ਇਸੇ ਸਾਲ ਅਪ੍ਰੈਲ ਵਿਚ ਦੁਨੀਆਂ ਦੇ ਸਭ ਤੋਂ ਵੱਡੀ ਉਮਰ ਦੇ ਵਿਅਕਤੀ ਹੋਣ ਦਾ ਵਰਲਡ ਰਿਕਾਰਡ ਬਣਾਇਆ ਹੈ। ਗਿਨੀਜ ਵਰਲਡ ਰਿਕਾਰਡ ਨੇ ਉਨ੍ਹਾਂ ਨੂੰ ਸਰਟੀਫਿਕੇਟ ਦੇ ਕੇ ਪ੍ਰਮਾਣਤ ਕੀਤਾ ਸੀ ਕਿ ਦੁਨੀਆਂ ਦੁਨੀਆਂ ਦੇ ਸਭ ਤੋਂ ਵੱਡੀ ਉਮਰ 112 ਸਾਲ 259 ਦਿਨ ਦੇ ਵਿਅਕਤੀ ਜਿਉਂਦਾ ਹਨ।
ਕੀ ਹੈ ਵੱਡੀ ਉਮਰ ਦਾ ਕਾਰਨ
ਨੋਨਾਕਾ ਦੀ ਪੋਤੀ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੇ ਦਾਦਾ ਜੀ ਦੇ ਲੰਬੇ ਜੀਵਨ ਦਾ ਰਾਜ ਖੁੱਲ੍ਹੀ ਜਿ਼ੰਦਗੀ ਜਿਉਣਾ ਹੈ।ਉਨ੍ਹਾਂ ਨੂੰ ਆਜ਼ਾਦੀ ਬਹੁਤ ਪਸੰਦ ਹੈ।
ਉਨ੍ਹਾਂ ਦੇ ਜਨਮ ਦਿਨ ਮੌਕੇ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਨੂੰ ਗਿਫਟ ਅਤੇ ਮਿਠਾਈਆਂ ਦੇ ਡੱਬੇ ਦਿੱਤੇ। ਉਨ੍ਹਾਂ ਦੱਸਿਆ ਕਿ ਨੋਮਾਕਾ ਦੇ ਲਈ ਉਨ੍ਹਾਂ ਦਾ ਪਰਿਵਾਰ ਬਹੁਤ ਮਹੱਤਵਪੂਰਣ ਹੈ।
ਜਿ਼ਕਰਯੋਗ ਹੈ ਕਿ ਨੋਨਾਕਾ ਤੋਂ ਪਹਿਲਾਂ ਸਪੇਨ ਦੇ ਫ੍ਰਾਂਸਿਕੋ ਨੂਨੇਜ ਨੂੰ ਦੁਨੀਆਂ ਦਾ ਸਭ ਲੰਬੀ ਉਮਰ ਜਿਉਣ ਵਾਲੇ ਇਨਸਾਨ ਦਾ ਖਿਤਾਬ ਪ੍ਰਾਪਤ ਸੀ, ਉਨ੍ਹਾਂ ਦੀ ਜਨਵਰੀ 2018 ਨੂੰ ਮੌਤ ਹੋ ਗਈ ਸੀ।