ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਪਾਕਿ ਨੂੰ FATF ਤੋਂ ਬਲੈਕ–ਲਿਸਟ ਹੋਣ ਦੇਵੇਗਾ ਚੀਨ?

ਕੀ ਪਾਕਿ ਨੂੰ FATF ਤੋਂ ਬਲੈਕ–ਲਿਸਟ ਹੋਣ ਦੇਵੇਗਾ ਚੀਨ?

ਕਸ਼ਮੀਰ ਸਮੇਤ ਸਾਰੇ ਮੁੱਦਿਆਂ ’ਤੇ ਪਾਕਿਸਤਾਨ ਦੇ ਹੱਕ ’ਚ ਖਲੋਣ ਵਾਲੇ ਚੀਨ ਨੇ ਇੱਕ ਵਾਰ ਫਿਰ ਉਸ ਦਾ ਸਾਥ ਦਿੱਤਾ ਹੈ। ਇਸੇ ਹਫ਼ਤੇ FATF ਦੀ ਅਹਿਮ ਮੀਟਿੰਗ ਦੀ ਮੇਜ਼ਬਾਨੀ ਕਰਨ ਜਾ ਰਹੇ ਚੀਨ ਨੇ ਇਸ ਤੋਂ ਪਹਿਲਾਂ ਕੱਲ੍ਹ ਵੀਰਵਾਰ ਨੂੰ ਆਪਣੇ ਸਹਿਯੋਗੀ ਦੇਸ਼ ਪਾਕਿਸਤਾਨ ਦੇ ਹੱਕ ਵਿੱਚ ਮਾਹੌਲ ਬਣਾਉਣ ਦਾ ਜਤਨ ਕੀਤਾ।

 

 

ਉੱਧਰ ਭਾਰਤੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਅਗਲੇ ਮਹੀਨੇ FATF ਦੀ ਗ੍ਰੇਅ–ਲਿਸਟ ’ਚੋਂ ਬਾਹਰ ਹੋ ਸਕਦਾ ਹੈ। ਅਜਿਹਾ ਚੀਨ ਦੀ ਸਰਗਰਮ ਹਮਾਇਤ ਤੇ ਕੁਝ ਪੱਛਮੀ ਦੇਸ਼ਾਂ ਦੇ ਰਣਨੀਤਕ ਸਮਰਥਨ ਕਾਰਨ ਹੋ ਸਕਦਾ ਹੈ।

 

 

ਚੀਨ ਨੇ ਅੱਤਵਾਦੀ ਫ਼ੰਡਿੰਗ ਉੱਤੇ ਸ਼ਿਕੰਜਾ ਕੱਸਣ ਦੇ ਪਾਕਿਸਤਾਨ ਦੇ ਕਥਿਤ ਜਤਨਾਂ ਦੀ ਸ਼ਲਾਘਾ ਕੀਤੀ ਅਤੇ ਉਸ ਨੂੰ ‘ਬੇਹੱਦ ਪ੍ਰਗਤੀਸ਼ੀਲ’ ਕਰਾਰ ਦਿੰਦਿਆਂ ਕਿਹਾ ਕਿ ਇਸ ਲਈ ਵਿਸ਼ਵ ਭਾਈਚਾਰੇ ਨੂੰ ਪਾਕਿਸਤਾਨ ਦਾ ਹੌਸਲਾ ਵਧਾਉਣਾ ਚਾਹੀਦਾ ਹੈ। ਪਾਕਿਸਤਾਨ ਵੱਲੋਂ ਅੱਤਵਾਦੀ ਫ਼ੰਡਿੰਗ ਤੇ ਮਨੀ–ਲਾਂਡਰਿੰਗ ਵਿਰੁੱਧ ਚੁੱਕੇ ਗਏ ਕਦਮਾਂ ਦਾ ਪਰੀਖਣ ਕਰਨ ਲਈ FATF ਦੀ ਮੀਟਿੰਗ ਇਸੇ ਹਫ਼ਤੇ ਬੀਜਿੰਗ ’ਚ ਹੋਣੀ ਤੈਅ ਹੈ।

 

 

ਪੈਰਿਸ ਸਥਿਤ ‘ਫ਼ਾਈਨੈਂਸ਼ੀਅਲ ਐਕਸ਼ਨ ਟਾਸਕ ਫ਼ੋਰਸ’ (FATF) ਦਾ ਕੰਮ ਅੱਤਵਾਦ ਨੂੰ ਹੱਲਾਸ਼ੇਰੀ ਦੇਣ ਦੇ ਜਤਨਾਂ ਲਈ ਹੋਣ ਵਾਲੀ ਫ਼ੰਡਿੰਗ ਉੱਤੇ ਚੌਕਸ ਨਜ਼ਰ ਰੱਖਣਾ ਹੈ। ਚੀਨ ਫ਼ਿਲਹਾਲ ਸੰਯੁਕਤ ਰਾਸ਼ਟਰ ਸੰਘ (UNO) ਦੀ ਸੁਰੱਖਿਆ ਕੌਂਸਲ ਦੇ ਸਮਰਥਨ ਵਾਲੀ ਇਸ ਸੰਸਥਾ ਦਾ ਚੇਅਰਮੈਨ ਹੈ; ਜਦ ਕਿ ਏਸ਼ੀਆ ਪੈਸੀਫ਼ਿਕ ਜੁਆਇੰਟ ਗਰੁੱਪ ਲਈ ਉਹ ਵਾਈਸ–ਚੇਅਰਮੈਨ ਹੈ।

 

 

ਮੀਟਿੰਗ ’ਚ ਪਾਕਿਸਤਾਨ ਦਾ ਪੱਖ ਰੱਖਣ ਲਈ ਉੱਥੇ ਆਰਥਿਕ ਮਾਮਲਿਆਂ ਬਾਰੇ ਮੰਤਰੀ ਹੱਮਾਦ ਅਜ਼ਹਰ ਇੱਕ ਵਫ਼ਦ ਸਮੇਤ ਬੀਜਿੰਗ ਪੁੱਜੇ ਹੋਏ ਹਨ। ਮੀਟਿੰਗ ਤੋਂ ਪਹਿਲਾਂ ਵੀਰਵਾਰ ਨੂੰ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨਾਲ ਮੀਡੀਆ ਨੇ ਪਾਕਿਸਤਾਨ ਦੀ ਕਾਰਵਾਈ ਨੂੰ ਲੈ ਕੇ ਸੁਆਲ ਕੀਤਾ।

 

 

ਸ੍ਰੀ ਸ਼ੁਆਂਗ ਨੇ ਕਿਹਾ ਕਿ ਉਨ੍ਹਾਂ ਨੂੰ ਫ਼ਿਲਹਾਲ ਚੱਲ ਰਹੀ ਕਾਰਵਾਈ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਇਸਲਾਮਾਬਾਦ ਕਾਬਿਲੇ ਤਾਰੀਫ਼ ਹੈ।

 

 

ਜੇ ਚੀਨ ਦੀ ਹਮਾਇਤ ਦੇ ਬਾਵਜੂਦ FATF ਦੇ ਮੈਂਬਰ ਦੇਸ਼ ਜੇ ਇਸ ਦਲੀਲ ਤੋਂ ਸੰਤੁਸ਼ਟ ਨਹੀਂ ਹੁੰਦੇ ਕਿ ਪਾਕਿਸਤਾਨ ਨੇ ਵਾਜਬ ਤਰੀਕੇ ਨਾਲ ਆਪਣੀ ਧਰਤੀ ਤੋਂ ਅੱਤਵਾਦੀਆਂ ਵਿਰੁੱਧ ਕੋਈ ਠੋਸ ਕਦਮ ਚੁੱਕੇ ਹਨ; ਤਾਂ ਉਸ ਨੂੰ ਬਲੈਕ–ਲਿਸਟ ਵੀ ਕੀਤਾ ਜਾ ਸਕਦਾ ਹੈ ਤੇ ਤਦ ਉਸ ਉੱਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਲੱਗ ਜਾਣਗੀਆਂ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Would China save Pakistan from Blacklist of FATF