ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੈਨੀਅਲ ਕਤਲ ਕੇਸ 'ਚ ਸਿੰਧ ਸਰਕਾਰ ਦੀ ਪਾਕਿ SC ਨੂੰ ਛੇਤੀ ਸੁਣਵਾਈ ਲਈ ਬੇਨਤੀ

ਪਾਕਿਸਤਾਨ ਦੇ ਸਿੰਧ ਪ੍ਰਾਂਤ ਦੀ ਸਰਕਾਰ ਛੇਤੀ ਹੀ ਸੁਪਰੀਮ ਕੋਰਟ ਦਾ ਰੁਖ਼ ਕਰ, ਅਮਰੀਕੀ ਪੱਤਰਕਾਰ ਡੈਨੀਅਲ ਪਰਲ ਦੇ ਅਗ਼ਵਾ ਅਤੇ ਕਤਲ ਦੇ ਮਾਮਲੇ ਵਿੱਚ ਅਲ-ਕਾਇਦਾ ਦੇ ਚੋਟੀ ਦੇ ਅੱਤਵਾਦੀ ਅਹਿਮਦ ਉਮਰ ਸਈਦ ਸ਼ੇਖ ਨੂੰ ਬਰੀ ਕਰਨ ਦੇ ਸੂਬਾਈ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਇੱਕ ਅਪੀਲ ’ਤੇ ਛੇਤੀ ਸੁਣਵਾਈ ਕਰਨ ਦੀ ਉਸ ਨੂੰ ਬੇਨਤੀ ਕੀਤੀ ਹੈ।

 

ਵਾਲ ਸਟ੍ਰੀਟ ਜਨਰਲ ਦੇ ਦੱਖਣੀ ਏਸ਼ੀਆ ਬਿਊਰੋ ਦੇ ਮੁਖੀ, 38 ਸਾਲਾ ਪਰਲ ਨੂੰ 2002 ਵਿੱਚ ਅਗ਼ਵਾ ਕਰਕੇ ਕਤਲ ਕਰ ਦਿੱਤਾ ਗਿਆ ਸੀ। ਉਸ ਸਮੇਂ ਉਹ ਪਾਕਿਸਤਾਨ ਦੀ ਸ਼ਕਤੀਸ਼ਾਲੀ ਖੁਫੀਆ ਏਜੰਸੀ ਆਈਐਸਆਈ ਅਤੇ ਅਲ ਕਾਇਦਾ ਦਰਮਿਆਨ ਕਥਿਤ ਸਬੰਧਾਂ ਦੀ ਜਾਂਚ ਪੜਤਾਲ ਰਿਪੋਰਟ ਉੱਤੇ ਕੰਮ ਕਰ ਰਿਹਾ ਸੀ।

 

ਸਿੰਧ ਸਰਕਾਰ ਨੇ ਪਿਛਲੇ ਹਫ਼ਤੇ ਸੂਬਾਈ ਹਾਈ ਕੋਰਟ ਦੇ 2 ਅਪ੍ਰੈਲ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਹਾਈ ਕੋਰਟ ਨੇ ਬ੍ਰਿਟੇਨ ਦੇ ਜੰਮਪਲ ਸ਼ੇਖ ਦੇ ਕਤਲ ਦੇ ਦੋਸ਼ ਨੂੰ ਉਲਟ ਦਿੱਤਾ ਅਤੇ ਉਸ ਨੂੰ ਅਗ਼ਵਾ ਕਰਨ ਦੇ ਹਲਕੇ ਦੋਸ਼ ਵਿੱਚ ਦੋਸ਼ੀ ਦੱਸਿਆ।

 

ਅਦਾਲਤ ਨੇ ਤਿੰਨ ਹੋਰ ਵਿਅਕਤੀਆਂ - ਸ਼ੇਖ ਆਦਿਲ, ਫਹਿਦ ਨਸੀਮ ਅਤੇ ਸਲਮਾਨ ਸਾਕਿਬ ਨੂੰ ਵੀ ਬਰੀ ਕਰ ਦਿੱਤਾ। ਕਰਾਚੀ ਦੀ ਅੱਤਵਾਦ ਰੋਕੂ ਅਦਾਲਤ ਨੇ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਡਾਨ ਅਖ਼ਬਾਰ ਨੇ ਦੱਸਿਆ ਕਿ ਸਿੰਧ ਅਦਾਲਤ ਨੇ ਮੰਗਲਵਾਰ ਨੂੰ ਦਾਇਰ ਕੀਤੀ ਗਈ ਇਕ ਨਵੀਂ ਅਰਜ਼ੀ ਵਿੱਚ ਸੁਪਰੀਮ ਕੋਰਟ ਨੂੰ ਦੱਸਿਆ ਕਿ ਸ਼ੇਖ ਦੇ ਫਰਾਰ ਹੋਣ ਦਾ ਖ਼ਦਸ਼ਾ ਹੈ ਅਤੇ ਇਕ ਅਮਰੀਕੀ ਪੱਤਰਕਾਰ ਦੇ ਅਗ਼ਵਾ ਅਤੇ ਕਤਲ ਕੇਸ ਵਿੱਚ ਉਸ ਦੀ ਸ਼ਮੂਲੀਅਤ ਦੇ ਪੱਕੇ ਸਬੂਤ ਹਨ।
 

ਨਵੀਂ ਅਰਜ਼ੀ ਵਿੱਚ ਕਿਹਾ ਗਿਆ, "ਇਹ ਮਾਮਲਾ ਬਹੁਤ ਜ਼ਰੂਰੀ ਹੈ, ਇਸ ਲਈ, 2 ਅਪ੍ਰੈਲ ਦੇ ਸਿੰਧ ਹਾਈ ਕੋਰਟ ਦੇ ਫ਼ੈਸਲੇ 'ਤੇ ਰੋਕ ਲਈ ਅਰਜ਼ੀ 'ਤੇ ਛੇਤੀ ਸੁਣਵਾਈ ਹੋਣੀ ਚਾਹੀਦੀ ਹੈ।" ਸ਼ੇਖ ਨੂੰ ਹੇਠਲੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ।

...
......

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:WSJ Journalist Daniel Pearl Murder Sindh Govt Appeal Pakistan Supreme Court