ਚੀਨੀ ਕਮਿਊਨਿਸਟ ਪਾਰਟੀ ਦੇ ਸਕੱਤਰ ਜਨਰਲ ਸ਼ੀ ਜਿਨਪਿੰਗ ਨੇ ਵਿਦਵਾਨਾਂ ਅਤੇ ਮਾਹਰਾਂ ਨਾਲ ਆਯੋਜਿਤ ਇਕ ਸੈਮੀਨਾਰ ਵਿਚ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਇਕ ਮਜਬੂਤ ਜਨਤਕ ਸਿਹਤ ਪ੍ਰਣਾਲੀ ਦੇ ਨਿਰਮਾਣ ਨਾਲ ਮਹਾਂਮਾਰੀ ਦੀ ਰੋਕਥਾਮ ਅਤੇ ਇਲਾਜ ਦੀ ਸਮਰੱਥਾ ਵਿਚ ਸੁਧਾਰ ਕਰਨਾ ਚਾਹੀਦਾ ਹੈ ਤਾਂ ਜੋ ਲੋਕਾਂ ਦੀ ਸਿਹਤ ਨੂੰ ਬਣਾਈ ਰੱਖਣ ਦੀ ਪੱਕੀ ਗਰੰਟੀ ਪ੍ਰਦਾਨ ਕੀਤੀ ਜਾ ਸਕੇ।
ਸ਼ੀ ਨੇ ਕਿਹਾ ਕਿ ਚੀਨ ਨੂੰ ਛੂਤ ਦੀਆਂ ਬਿਮਾਰੀਆਂ ਅਤੇ ਜਨਤਕ ਸਿਹਤ ਦੀਆਂ ਐਮਰਜੈਂਸੀ ਲਈ ਨਿਗਰਾਨੀ ਪ੍ਰਣਾਲੀਆਂ ਵਿਚ ਸੁਧਾਰ ਕਰਨਾ ਚਾਹੀਦਾ ਹੈ, ਅਸਪਸ਼ਟ ਰੋਗਾਂ ਲਈ ਨਿਗਰਾਨੀ ਕਰਨ ਦੇ ਢਾਂਚੇ ਵਿਚ ਸੁਧਾਰ ਕਰਨਾ ਚਾਹੀਦਾ ਹੈ ਅਤੇ ਬਿਮਾਰੀਆਂ ਦੀ ਨਿਗਰਾਨੀ ਵਿਚ ਸੰਵੇਦਨਸ਼ੀਲਤਾ ਅਤੇ ਸ਼ੁੱਧਤਾ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ।
ਸ਼ੀ ਨੇ ਕਿਹਾ ਕਿ ਨਿਊ ਕੋਰੋਨਾ ਨਮੂਨੀਆ ਮਰੀਜ਼ਾਂ ਦੀ ਰੋਕਥਾਮ ਵਿੱਚ ਅਸੀਂ ਲੋਕਾਂ ਦੀ ਜ਼ਿੰਦਗੀ ਨੂੰ ਪਹਿਲ ਦੇ ਕੇ ਰਾਸ਼ਟਰੀ ਸਰੋਤਾਂ ਨੂੰ ਜੁਟਾ ਕੇ ਵੱਡੇ ਪੈਮਾਨੇ ’ਤੇ ਇਲਾਜ ਕਰਵਾ ਦਿੱਤਾ ਤੇ ਮਰੀਜ਼ਾਂ ਦੇ ਮੁਫਤ ਇਲਾਜ ਦੀ ਗਰੰਟੀ ਕੀਤੀ।
ਸ਼ੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਬਿਮਾਰੀ ਰੋਕਥਾਮ ਅਤੇ ਨਿਯੰਤਰਣ ਦੇ ਕੌਮੀ ਇੰਸਟੀਚਿਊਟਸ ਅਤੇ ਬਿਮਾਰੀ ਨਿਯੰਤਰਣ ਟੀਮ ਦੀ ਸਿਰਜਣਾ ਅਤੇ ਬਹੁਤ ਸਾਰੇ ਉੱਚ ਪੱਧਰੀ ਜਨਤਕ ਸਿਹਤ ਕਾਲਜਾਂ ਦੀ ਸਥਾਪਨਾ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਚੀਨ ਛੂਤ ਦੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਅਤੇ ਜਨਤਕ ਸਿਹਤ ਐਮਰਜੈਂਸੀ ਪ੍ਰਤਿਕ੍ਰਿਆ ਕਾਨੂੰਨ ਦੀ ਸਿਰਜਣਾ ਲਈ ਕਾਨੂੰਨਾਂ 'ਤੇ ਜ਼ੋਰ ਦੇਵੇਗਾ। ਇਸ ਦੇ ਨਾਲ ਹੀ ਚੀਨ ਸਿਹਤ ਵਿਗਿਆਨ ਅਤੇ ਤਕਨਾਲੋਜੀ ਦੇ ਵਿਕਾਸ ਵਿਚ ਵਧੇਰੇ ਨਿਵੇਸ਼ ਕਰੇਗਾ ਤੇ ਕੋਰ ਤਕਨਾਲੋਜੀ ਖੋਜ ਵਿਚ ਸ਼ਕਤੀਆਂ ਜੁਟਾਵੇਗਾ।
ਸ਼ੀ ਨੇ ਇਹ ਵੀ ਕਿਹਾ ਕਿ ਚੀਨ ਆਪਣੀਆਂ ਅੰਤਰਰਾਸ਼ਟਰੀ ਜ਼ਿੰਮੇਵਾਰੀਆਂ ਦੇ ਅਨੁਸਾਰ ਵਿਸ਼ਵ ਚ ਮਹਾਂਮਾਰੀ ਰੋਗਾਂ ਦੀ ਸਭ ਤੋਂ ਵੱਡੀ ਸਪਲਾਇਰ ਦੀ ਭੂਮਿਕਾ ਨਿਭਾਏਗਾ ਤੇ ਮਨੁੱਖੀ ਸਿਹਤ ਭਾਈਚਾਰੇ ਦੇ ਨਿਰਮਾਣ ਵਿੱਚ ਯੋਗਦਾਨ ਪਾਏਗਾ।