ਚੀਨ ਦੇ ਗੁਯਾਂਗ ਸੂਬੇ ਦੀ ਬੀਪਨ ਨਦੀ ਚ ਵੀਰਵਾਰ ਨੂੰ ਇਕ ਕਿਸ਼ਤੀ ਪਲਟ ਜਾਣ ਕਾਰਨ 10 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਹੋਰਨਾਂ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ ਤੇ ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰ ਮੁਤਾਬਕ ਕਿਸ਼ਤੀ ਚ ਕੁੱਲ 29 ਲੋਕ ਸਵਾਰ ਸਨ। ਵੀਰਵਾਰ ਨੂੰ ਬੀਪਨ ਨਦੀ ਚ ਸ਼ਾਮ ਸਾਢੇ 6 ਵਜੇ ਦੇ ਨੇੜੇ ਇਹ ਹਾਦਸਾ ਵਾਪਰ ਗਿਆ ਤੇ 10 ਲੋਕਾਂ ਦੀ ਮੌਕੇ ਤੇ ਹੀ ਡੁੱਬ ਕੇ ਮੌਤ ਹੋ ਗਈ। ਹਾਦਸ ਚ ਹਾਲੇ ਤਕ 11 ਲੋਕਾਂ ਨੂੰ ਹੀ ਬਚਾਇਆ ਜਾ ਸਕਿਆ ਹੈ।
ਸੂਤਰਾਂ ਮੁਤਾਬਕ ਰਾਹਤ ਅਤੇ ਬਚਾਅ ਕਾਰਜ ਚ ਪੁਲਿਸ, ਫ਼ਾਇਰ ਬ੍ਰਿਗੇਡ, ਆਵਾਜਾਈ ਅਤੇ ਸਿਹਤ ਵਿਭਾਗ ਦੇ ਅਫ਼ਸਰ ਲਗੇ ਹੋਏ ਹਨ ਤੇ ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
.