ਦੁਨੀਆ ਭਰ ਦੇ ਜੰਗੀ ਪੀੜਤ ਖੇਤਰਾਂ ਚ ਜਿਨਸੀ ਹਿੰਸਾ ਖਿਲਾਫ ਕੰਮ ਕਰਨ ਲਈ ਕਾਂਗੋ ਦੇ ਡਾ. ਡੈਨਿਸ ਮੁਕਵੇਗੇ ਅਤੇ ਯਜੀਦੀ ਵਰਕਰ ਨਾਦੀਆ ਮੁਰਾਦ ਨੂੰ ਸਾਲ 2018 ਦੇ ਨੋਬਲ ਸ਼ਾਂਤੀ ਪੁਰਸਕਾਰ ਲਈ ਸ਼ੁੱਕਰਵਾਰ ਨੂੰ ਚੁਣਿਆ ਗਿਆ।
ਨੋਬਲ ਕਮੇਟੀ ਦੀ ਪ੍ਰਧਾਨ ਬੈਰਿਟ ਰੇਇਸ ਐਂਡਰਸਨ ਨੇ ਨਾਮਾਂ ਦਾ ਐਲਾਨ ਕਰਦਿਆਂ ਕਿਹਾ ਕਿ ਇਨ੍ਹਾਂ ਦੋਨਾਂ ਨੇ ਜਿਨਸੀ ਹਿੰਸਾ ਨੂੰ ਜੰਗ ਦੇ ਹਥਿਆਰ ਵਜੋਂ ਵਰਤਣ ਤੇ ਰੋਕ ਲਗਾਉਣ ਲਈ ਇਨ੍ਹਾਂ ਦੀ ਕੋਸਿ਼ਸ਼ਾਂ ਸਦਕਾ ਚੁਣਿਆ ਗਿਆ ਹੈ। ਇਹ ਦੋਵੇਂ ਵਿਸ਼ਵ ਪੱਧਰੀ ਸ਼ਰਾਪ ਖਿਲਾਫ ਸੰਘਰਸ਼ ਦੀ ਮਿਸਾਲ ਹਨ।
The Nobel Peace Prize for 2018 has been awarded to Denis Mukwege and Nadia Murad for their efforts to end the use of sexual violence as a weapon of war and armed conflict. pic.twitter.com/bZYIVoU8Z3
— ANI (@ANI) October 5, 2018
63 ਸਾਲਾ ਡਾ. ਮੁਕਵੇਗੇ ਨੂੰ ਉਨ੍ਹਾਂ ਦੁਆਰਾ ਜੰਗੀ ਪੀੜਤ ਪੂਰਬੀ ਡੈਮੋਕ੍ਰੈਟਿਕ ਰਿਪਲਿਕ ਆਫ ਕਾਂਗੋ ਚ ਔਰਤਾਂ ਨੂੰ ਹਿੰਸਾ ਅਤੇ ਬਲਾਤਕਾਰ ਅਤੇ ਜਿਨਸੀ ਹਿੰਸਾ ਦੇ ਸਦਮੇ ਤੋਂ ਬਾਹਰ ਕੱਢਣ ਚ ਦੋ ਦਹਾਕਿਆਂ ਤੱਕ ਕੰਮ ਕਰਨ ਲਈ ਮਾਨਤਾ ਮਿਲੀ ਸੀ।
ਮੁਕਵੇਗੇ ਨੇ ਪਾਂਜੀ ਹਸਪਤਾਲ ਚ ਸਾਲ 1999 ਚ ਬਲਾਤਕਾਰ ਦੀਆਂ ਹਜ਼ਾਰਾਂ ਪੀੜਤਾਂ ਦਾ ਇਲਾਜ ਕੀਤਾ ਹੈ। ਉਨ੍ਹਾਂ ਨੂੰ ਡਾਕਟਰ ਚਮਤਕਾਰ ਦੇ ਨਾਮ ਵਜੋਂ ਵੀ ਜਾਣਿਆ ਜਾਂਦਾ ਹੈ। ਡਾ. ਮੁਕਵੇਗੇ ਜੰਗ ਦੌਰਾਨ ਔਰਤਾਂ ਦੀ ਦੁਰਵਰਤੋਂ ਦੇ ਇੱਕ ਮੁੱਖ ਵਿਰੋਧੀ ਹਨ, ਜਿਨ੍ਹਾਂ ਨੇ ਬਲਾਤਕਾਰ ਨੂੰ ਸਾਮੂਹਿਕ ਅੰਤ ਦਾ ਹਥਿਆਰ ਬਣਾਇਆ ਹੈ।
ਕਮੇਟੀ ਨੇ ਯਜ਼ੀਦੀ ਭਾਈਚਾਰੇ ਦੀ 25 ਸਾਲਾ ਇਰਾਕੀ ਔਰਤ ਨਾਦੀਆ ਮੁਰਾਦ ਨੂੰ ਵੀ ਸਨਮਾਨਿਤ ਕੀਤਾ, ਜਿਸਦਾ ਸਾਲ 2014 ਚ ਇਸਲਾਮਿਕ ਸਟੇਟ (ਆਈਐਸ) ਦੇ ਅੱਤਵਾਦੀਆਂ ਨੇ ਅਗਵਾਹ ਕਰ ਲਿਆ ਸੀ ਅਤੇ ਉੱਥੋਂ ਭੱਜਣ ਤੋਂ ਪਹਿਲਾਂ ਤਿੰਨ ਮਹੀਨਿਆਂ ਤੱਕ ਬਲਾਤਕਾਰ ਕਰਨ ਲਈ ਗੁਲਾਮ ਬਣਾ ਕੇ ਰੱਖਿਆ ਸੀ।
ਦੱਸਣਯੋਗ ਹੈ ਕਿ ਇਸ ਵਾਰ ਸਰਵਉੱਚ ਸ਼ਾਂਤੀ ਪੁਰਸਕਾਰ ਲਈ ਕੁੱਲ 331 ਵਿਅਕਤੀਆਂ ਅਤੇ ਸੰਗਠਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਜੋ ਇੱਕ ਨਵੇਕਲਾ ਰਿਕਾਰਡ ਹੈ। ਇਸ ਪੁਰਸਕਾਰ ਜੇਤੂਆਂ ਨੂੰ ਸਵਿਡਿਸ਼ ਫਲੈਂਥ੍ਰੋਪਿਸਟ ਅਤੇ ਵਿਗਿਆਨੀ ਅਲਫਰੈਡ ਨੋਬਲ ਦੇ ਜਨਮ ਦਿਹਾੜੇ 10 ਦਸੰਬਰ ਨੂੰ ਓਸਲੋ ਵਿਖੇ ਇੱਕ ਸਮਾਗਮ ਚ ਪ੍ਰਦਾਨ ਕੀਤਾ ਜਾਵੇਗਾ।