ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੱਚਿਆ ਲਈ ਜਿਉਂਦਾ ਜਾਗਦਾ ਨਰਕ ਬਣਿਆ ਯਮਨ : ਸੰਯੁਕਤ ਰਾਸ਼ਟਰ

ਬੱਚਿਆ ਲਈ ਜਿਉਂਦਾ ਜਾਗਦਾ ਨਰਕ ਬਣਿਆ ਯਮਨ : ਸੰਯੁਕਤ ਰਾਸ਼ਟਰ

ਸੰਯੁਕਤ ਰਾਸ਼ਟਰ ਦੇ ਇਕ ਉਚ ਅਧਿਕਾਰੀ ਨੇ ਬੀਤੇ ਦਿਨ ਕਿਹਾ ਕਿ ਯੁੱਧਗ੍ਰਸਤ ਯਮਨ ਬੱਚਿਆਂ ਲਈ ਜਿਉਂਦਾ ਜਾਗਦਾ ਨਰਕ ਬਣ ਚੁੱਕਿਆ ਹੈ, ਜਿੱਥੇ ਹਜ਼ਾਰਾਂ ਬੱਚੇ ਕੁਪੋਸ਼ਣ ਅਤੇ ਉਨ੍ਹਾਂ ਬਿਮਾਰੀਆਂ ਨਾਲ ਹਰ ਸਾਲ ਮਰ ਰਹੇ ਹਨ, ਜਿਨ੍ਹਾਂ ਦਾ ਆਸਾਨੀ ਨਾਲ ਇਲਾਜ ਕੀਤਾ ਜਾ ਸਕਦਾ ਹੈ।

 

ਸੰਯੁਕਤ ਰਾਸ਼ਟਰ ਦੀ ਬਾਲ ਏਜੰਸੀ ਯੂਨੀਸੇਫ `ਚ ਦੱਖਣੀ ਏਸ਼ੀਆ ਅਤੇ ਉਤਰੀ ਅਫਰੀਕਾ ਦੇ ਖੇਤਰੀ ਨਿਰਦੇਸ਼ਕ ਗ੍ਰੀਟ ਕੈਪੇਲੀਏਅਰੇ ਨੇ ਸਬੰਧਤ ਪੱਖਾਂ ਤੋਂ ਇਸ ਮਹੀਨੇ ਦੇ ਆਖੀਰ `ਚ ਹੋਣ ਵਾਲੀ ਸ਼ਾਂਤੀ ਗੱਲਬਾਤ `ਚ ਸ਼ਾਮਲ ਹੋਣ ਅਤੇ ਜੰਗਬੰਦੀ ਰੋਕਣ `ਤੇ ਸਹਿਮਤ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਜਾਰਡਨ ਦੀ ਰਾਜਧਾਨੀ ਅਮਾਨ `ਚ ਇਕ ਪੱਤਰਕਾਰ ਸੰਮੇਲਨ `ਚ ਦੱਸਿਆ ਯਮਨ ਅੱਜ ਦੇ ਸਮੇਂ `ਚ ਜਿਉਂਦਾ ਜਾਗਦਾ ਨਰਕ ਬਣ ਚੁੱਕਿਆ ਹੈ, ਨਾ ਕੇਵਲ 50 ਤੋਂ 60 ਫੀਸਦੀ ਬੱਚਿਆਂ ਲਈ, ਬਲਕਿ ਯਮਨ ਹਰ ਲੜਕੇ ਅਤੇ ਲੜਕੀ ਲਈ ਇਕ ਨਰਕ ਹੈ।


ਉਨ੍ਹਾਂ ਦੱਸਿਆ ਕਿ ਇਹ ਅੰਕੜੇ ਸਾਨੂੰ ਸਭ ਨੂੰ ਇਹ ਸਮਝਣ ਲਈ ਇਕ ਚੇਤਾਵਨੀ ਹੈ ਕਿ ਸਥਿਤੀ ਕਿੰਨੀ ਗੰਭੀਰ ਹੋ ਚੁੱਕੀ ਹੈ। ਯੂਨੀਸੇਫ ਮੁਤਾਬਕ, ਯਮਨ `ਚ ਪੰਜ ਸਾਲ ਤੋਂ ਹੇਠਾਂ ਦੀ ਉਮਰ ਦੇ ਕਰੀਬ 18 ਲੱਖ ਬੱਚੇ ਭਿਆਨਕ ਰੂਪ `ਚ ਕੁਪੋਸ਼ਣ ਦੇ ਪੀੜਤ ਹਨ, ਉਨ੍ਹਾਂ `ਚੋਂ ਗੰਭੀਰ ਤੌਰ `ਤੇ ਪ੍ਰਭਾਵਿਤ ਚਾਰ ਲੱਖ ਬੱਚਿਆਂ ਦੇ ਜੀਵਨ `ਤੇ ਖਤਰਾ ਮੰਡਰਾ ਰਿਹਾ ਹੈ। ਯਮਨ `ਚ ਹਰ ਇਕ ਸਾਲ 30,000 ਬੱਚਿਆਂ ਦੀ ਜਾਨ ਕੁਪੋਸ਼ਣ ਕਾਰਨ ਚਲੀ ਜਾਂਦੀ ਹੈ, ਜਦੋਂਕਿ ਹਰ ਇਕ 10 ਮਿੰਟ `ਚ ਇਕ ਬੱਚੇ ਦੀ ਮੌਤ ਉਨ੍ਹਾਂ ਬਿਮਾਰੀਆਂ ਨਾਲ ਹੋ ਜਾਂਦੀ ਹੈ, ਜਿਨ੍ਹਾਂ ਦਾ ਇਲਾਜ ਆਸਾਨੀ ਨਾਲ ਕੀਤਾ ਜਾ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Yemen becomes living hell for children Says UN