ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯਮਨ ਚ ਸੜਕ ਕਿਨਾਰੇ ਧਮਾਕੇ ਵਿੱਚ ਇੱਕ ਜਵਾਨ ਦੀ ਮੌਤ, 9 ਜ਼ਖ਼ਮੀ

ਯਮਨ ਦੇ ਅਡੇਨ ਵਿੱਚ ਸ਼ਨੀਵਾਰ ਨੂੰ ਸੜਕ ਕਿਨਾਰੇ ਹੋਏ ਬੰਬ ਧਮਾਕਿਆਂ ਚ ਸਰਕਾਰ ਸਮਰੱਥਕ ਜਵਾਨ  ਦੀ ਮੌਤ ਹੋ ਗਈ ਅਤੇ ਹੋਰ 9 ਲੋਕ ਜ਼ਖ਼ਮੀ ਹੋ ਗਏ। ਸੁਰੱਖਿਆ ਅਫ਼ਸਰ ਨੇ ਇਸ ਦੀ  ਜਾਣਕਾਰੀ ਦਿੱਤੀ।

 

 

ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਅਡੇਨ ਸੂਬੇ ਦੇ ਡਾਰ ਸਦ ਜ਼ਿਲ੍ਹੇ ਵਿੱਚ ਦੋ ਵਾਹਨਾਂ ਦੇ ਕਾਫਲੇ ਨੇੜੇ ਵਾਪਰਿਆ ਜਿਸ 'ਚ 30 ਸਾਲਾ ਜਵਾਨ ਦੀ ਮੌਤ ਹੋ ਗਈ ਅਤੇ ਹੋਰ ਜ਼ਖ਼ਮੀ ਹੋ ਗਏ।

 

ਅਡੇਨ ਪੁਲਿਸ ਨੇ ਇਸ ਹਮਲੇ ਪਿੱਛੇ ਯਮਨ ਸਥਿਤ ਅਲ-ਕਾਇਦਾ ਦਾ ਹੱਥ ਦੱਸਿਆ ਹੈ ਅਤੇ ਕਿਹਾ ਹੈ ਕਿ ਇਹ ਸੰਗਠਨ ਦੇਸ਼ ਵਿੱਚ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਲ 2015 ਤੋਂ  ਹੀ ਅਡੇਨ ਯਮਨ ਦੀ ਸਰਕਾਰ 'ਤੇ ਆਧਾਰਤ ਹੈ, ਪਰ ਸੁਰੱਖਿਆ ਬਲਾਂ ਦੇ ਸਾਰੇ ਯਤਨਾਂ ਦੇ ਬਾਵਜੂਦ ਇਥੇ ਛੋਟੀਆਂ ਮੋਟੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Yemen Blast Near Road Killed one jawan Doubt on Al Qaeda