ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯਮਨ : ਮਿਜ਼ਾਈਲ ਅਤੇ ਡਰੋਨ ਹਮਲੇ 'ਚ 83 ਫੌਜੀਆਂ ਦੀ ਮੌਤ, 150 ਜ਼ਖਮੀ

ਯਮਨ ਦੇ ਮਾਰਿਬ 'ਚ ਇੱਕ ਮਸਜਿਦ 'ਤੇ ਮਿਜ਼ਾਈਲ ਅਤੇ ਡਰੋਨ ਹਮਲੇ 'ਚ ਫੌਜ ਦੇ 83 ਜਵਾਨਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਹੂਤੀ ਬਾਗੀਆਂ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ, ਪਰ ਹੂਤੀ ਬਾਗੀਆਂ ਨੂੰ ਇਸ ਹਮਲੇ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਜਿਸ ਸਮੇਂ ਹਮਲਾ ਹੋਇਆ, ਉਦੋਂ ਫੌਜੀ ਨਮਾਜ਼ ਪੜ੍ਹ ਰਹੇ ਸਨ।
 

ਇਸ ਹਮਲੇ 'ਚ ਲਗਭਗ 150 ਲੋਕ ਜ਼ਖਮੀ ਵੀ ਹੋਏ ਹਨ। ਮੰਨਿਆ ਜਾ ਰਿਹਾ ਹੈ ਕਿ ਹੂਤੀ ਬਾਗੀਆਂ ਨੂੰ ਈਰਾਨ ਦਾ ਸਮਰਥਨ ਪ੍ਰਾਪਤ ਹੈ। ਸਾਊਦੀ ਅਰਬ ਦੀ ਅਗਵਾਈ ਵਾਲੀ ਫੌਜੀ ਗੱਠਜੋੜ ਦਾ ਸਮਰਥਨ ਪ੍ਰਾਪਤ ਯਮਨ ਸਰਕਾਰ ਨਾਲ ਚੱਲ ਰਿਹਾ ਯੁੱਧ ਪਿਛਲੇ ਕੁਝ ਮਹੀਨਿਆਂ ਤੋਂ ਸ਼ਾਂਤ ਸੀ। ਜਾਣਕਾਰੀ ਅਨੁਸਾਰ ਹੂਤੀ ਬਾਗ਼ੀਆਂ ਨੇ ਸਨਾ ਤੋਂ ਲਗਭਗ 170 ਕਿਲੋਮੀਟਰ ਪੂਰਬ ਵੱਲ ਮਾਰਿਬ 'ਚ ਸ਼ਾਮ ਨੂੰ ਨਮਾਜ਼ ਦੌਰਾਨ ਇੱਕ ਫੌਜੀ ਕੈਂਪ 'ਤੇ ਹਮਲਾ ਕੀਤਾ।
 

ਇਸ ਹਮਲੇ ਤੋਂ ਇੱਕ ਦਿਨ ਪਹਿਲਾਂ ਸਰਕਾਰੀ ਬਲਾਂ ਨੇ ਸਨਾ ਦੇ ਉੱਤਰ 'ਚ ਸਥਿਤ ਨਾਹਮ ਖੇਤਰ 'ਚ ਹੂਤੀ ਬਾਗੀਆਂ ਦੇ ਵਿਰੁੱਧ ਇੱਕ ਵੱਡੀ ਮੁਹਿੰਮ ਚਲਾਈ ਸੀ। ਯਮਨ ਦੇ ਰਾਸ਼ਟਰਪਤੀ ਅਬੇਦਰੱਬੋ ਮਨਸੂਰ ਹਾਦੀ ਨੇ ਇਸ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ।
 

ਇਕ ਨਿਊਜ਼ ਵੈਬਸਾਈਟ ਨੇ ਰਾਸ਼ਟਰਪਤੀ ਦੇ ਹਵਾਲੇ ਤੋਂ ਕਿਹਾ ਹੈ ਕਿ ਹੂਤੀ ਮਿਲੀਸ਼ੀਆ ਦਾ ਇਹ ਸ਼ਰਮਨਾਕ ਕਾਰਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਉਹ ਸ਼ਾਂਤੀ ਨਹੀਂ ਚਾਹੁੰਦੇ। ਉਹ ਮੌਤ ਅਤੇ ਤਬਾਹੀ ਤੋਂ ਇਲਾਵਾ ਕੁਝ ਨਹੀਂ ਜਾਣਦੇ। ਇਹ ਲੋਕ ਖੇਤਰ 'ਚ ਈਰਾਨ ਦਾ ਘਟੀਆ ਹਥਿਆਰ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Yemen war: At least 80 soldiers killed in missile attack