ਭਾਰਤੀ ਮੂਲ ਦੇ ਇਕ ਜਾਪਾਨੀ ਵਿਅਕਤੀ ਨੇ ਇਤਿਹਾਸ ਸਿਰਜਦਿਆਂ ਟੋਕਿਓ ਦੇ ਇਦੋਗਾਵਾ ਵਾਰਡ ਅਸੈਂਬਲੀ ਚੋਣਾਂ ਚ ਜਿੱਤ ਹਾਸਲ ਕਰ ਲਈ ਹੈ। ਜਾਪਾਨ ਦੀਆਂ ਚੋਣਾਂ ਚ ਜਿੱਤ ਹਾਸਲ ਕਰਨ ਦਾ ਕਾਰਨਾਮਾ ਕਰਨ ਵਾਲੇ ਉਹਿ ਪਹਿਲੇ ਭਾਤਰੀ ਬਣ ਗਏ ਹਨ।
ਜਾਣਕਾਰੀ ਮੁਤਾਬਕ ਜਾਪਾਨ ਦੀ ਨਾਗਰਿਕਤਾ ਪ੍ਰਾਪਤ ਕਰ ਚੁੱਕੇ 41 ਸਾਲਾ ਪੁਰਾਣਿਕ ਯੋਗੇਂਦਰ ਨੂੰ ਕੁੱਠ ਪਈਆਂ 2,26,561 ਵੋਟਾਂ ਚੋਂ ਪੰਜਵੇਂ ਸਭ ਤੋਂ ਵੱਧ 6,447 ਵੋਟਾਂ ਮਿਲੀਆਂ। ਉਨ੍ਹਾਂ ਨੂੰ ਲੋਕ ਪਿਆਰ ਨਾਲ ਯੋਗੀ ਬੁਲਾਉਂਦੇ ਹਨ। ਇਹ ਚੋਣਾਂ 21 ਅਪ੍ਰੈਲ ਨੂੰ ਹੋਈਆਂ ਸਨ ਤੇ ਇਸ ਵਿਚ ਜਾਪਾਨ ਚ ਸੰਯੁਕਤ ਸਥਾਨਕ ਚੋਣਾਂ ਲਈ ਵੋਟਾਂ ਪਾਈਆਂ ਗਈਆਂ ਸਨ। ਜਾਪਾਨ ਦੇ ਅਖ਼ਬਾਰ ਆਸ਼ੀ ਸ਼ਿਮਬੁਨ ਨੇ ਇਹ ਖ਼ਬਰ ਦਿੱਤੀ ਹੈ।
ਜਾਪਾਨ ਦੀ ਕਾਂਸਟੀਟਯੂਸ਼ਨਲ ਡੈਮੋਕ੍ਰੈਟਿਕ ਪਾਰਟੀ ਦੇ ਸਮਰਥਨ ਨਾਲ ਜਿੱਤ ਹਾਸਲ ਕਰਨ ਵਾਲੇ ਯੋਗੀ ਨੇ ਕਿਹਾ, ਮੈਂ ਜਾਪਾਨੀ ਅਤੇ ਵਿਦੇਸ਼ੀਆਂ ਦੇ ਵਿਚਾਲੇ ਪੁੱਲ ਦਾ ਕੰਮ ਕਰਾਂਗਾ। ਇਦੋਗਾਵਾ ਵਾਰਡ ਅਜਿਹਾ ਇਲਾਕਾ ਹੈ ਜਿੱਥੇ ਭਾਰਤੀ ਲੋਕ ਸਭ ਤੋਂ ਵੱਧ ਗਿਣਤੀ ਚ ਰਹਿੰਦੇ ਹਨ। ਟੋਕਿਓ ਦੇ ਇਸ ਵਾਰਡ ਚ 4,300 ਜਾਂ ਉਸ ਤੋਂ ਵੱਧ ਭਾਰਤੀ ਰਹਿੰਦੇ ਹਨ ਜਦਕਿ ਜਾਪਾਨ ਚ ਰਹਿਣ ਵਾਲੇ ਕੁੱਲ ਭਾਰਤੀਆਂ ਦੀ ਗਿਣਤੀ 34 ਹਜ਼ਾਰ ਹੈ। ਇਦੋਗਾਵਾ ਵਾਰਡ ਚ ਚੀਨੀ ਅਤੇ ਕੋਰੀਆਈ ਵੀ ਵੱਡੀ ਗਿਣਤੀ ਚ ਰਹਿੰਦੇ ਹਨ।
.