ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਸ ਦੇਸ਼ ’ਚ ਵਸਣ ਲਈ ਮਿਲ ਰਿਹੈ ਮੁਫ਼ਤ ਘਰ ਤੇ 40,000 ਰੁਪਏ ਹਰ ਮਹੀਨੇ

ਇਸ ਦੇਸ਼ ’ਚ ਵਸਣ ਲਈ ਮਿਲ ਰਿਹੈ ਮੁਫ਼ਤ ਘਰ ਤੇ 40,000 ਰੁਪਏ ਹਰ ਮਹੀਨੇ

ਗ੍ਰੀਸ (ਪੁਰਾਣਾ ਨਾਂਅ ਯੂਨਾਨ) ਦੇ ਟਾਪੂ ਐਂਤੀਕੇਥੇਰਾ ਉੱਤੇ ਆਬਾਦੀ ਵਧਾਉਣ ਲਈ ਸਰਕਾਰ ਨੇ ਲੋਕਾਂ ਨੂੰ ਉੱਥੇ ਵਸਣ ਲਈ ਇੱਕ ਬਹੁਤ ਵਧੀਆ ਪੇਸ਼ਕਸ਼ ਦਿੱਤੀ ਹੈ। ਉੱਥੇ ਰਹਿਣ ਲਈ ਤੁਹਾਨੂੰ ਮੁਫ਼ਤ ’ਚ ਘਰ ਤੇ ਪਹਿਲੇ ਤਿੰਨ ਵਰ੍ਹੇ ਉੱਥੇ ਰਹਿਣ ਲਈ ਹਰ ਮਹੀਨੇ 565 ਡਾਲਰ ਭਾਵ ਲਗਭਗ 40,000 ਭਾਰਤੀ ਰੁਪਏ ਵੀ ਮਿਲਣਗੇ।

 

 

ਕ੍ਰੇਟ ਟਾਪੂ ਕੋਲ ਵਸਿਆ ਐਂਤੀਕੇਥੇਰਾ ਆਪਣੇ ਸਾਫ਼–ਸੁਥਰੇ ਪਾਣੀ ਤੇ ਚਟਾਨਾਂ ਲਈ ਮਸ਼ਹੂਰ ਹੈ। ਇੱਥੇ ਵੱਡੀ ਗਿਣਤੀ ਵਿੱਚ ਸੈਲਾਨੀ ਆਉਂਦੇ ਹਨ ਪਰ ਸਿਰਫ਼ 20 ਵਰਗ ਕਿਲੋਮੀਟਰ ਖੇਤਰ ਵਿੱਚ ਫੈਲੇ ਇਸ ਟਾਪੂ ਉੱਤੇ ਹੁਣ ਕੁੱਲ 24 ਨਿਵਾਸੀ ਹੀ ਰਹਿ ਗਏ ਹਨ। ਇੰਨੀ ਘੱਟ ਆਬਾਦੀ ਕਾਰਨ ਇਸ ਟਾਪੂ ਦੇ ਛੇਤੀ ਖ਼ਾਲੀ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ।

 

 

ਇਸੇ ਲਈ ਇੱਥੋਂ ਦੇ ਆਰਥੋਡੌਕਸ ਚਰਚ ਤੇ ਸਥਾਨਕ ਸਰਕਾਰ ਨੇ ਲੋਕਾਂ ਦੀ ਗਿਣਤੀ ਵਧਾਉਣ ਲਈ ਬਹੁਤ ਦਿਲਕਸ਼ ਪੇਸ਼ਕਸ਼ ਕੀਤੀ ਹੈ। ਇੱਥੇ ਰਹਿਣ ਵਾਲੇ ਲੋਕਾਂ ਦੇ ਸ਼ਹਿਰਾਂ ਦਾ ਰੁਖ਼ ਕਰਨ ਕਾਰਨ ਇਹ ਜਗ੍ਹਾ ਕਾਫ਼ੀ ਖ਼ਾਲੀ ਹੋ ਗਈ ਹੈ।

ਇਸ ਦੇਸ਼ ’ਚ ਵਸਣ ਲਈ ਮਿਲ ਰਿਹੈ ਮੁਫ਼ਤ ਘਰ ਤੇ 40,000 ਰੁਪਏ ਹਰ ਮਹੀਨੇ

 

ਟਾਪੂ ਉੱਤੇ ਰਹਿਣ ਦਾ ਪ੍ਰਸਤਾਵ ਕੁਝ ਲੋਕਾਂ ਨੂੰ ਬਹੁਤ ਪਸੰਦ ਵੀ ਆਇਆ ਹੈ ਤੇ ਹੁਣ ਤੱਕ ਚਾਰ ਪਰਿਵਾਰ ਇਸ ਲਈ ਸਥਾਨਕ ਸਰਕਾਰ ਕੋਲ ਅਰਜ਼ੀ ਵੀ ਦੇ ਚੁੱਕੇ ਹਨ। ਇੱਥੇ ਹੁਣ ਪੁਰਾਣੇ ਬੰਦ ਪਏ ਸਕੂਲ ਵੀ ਖੋਲ੍ਹੇ ਜਾ ਰਹੇ ਹਨ।
 

 

ਇੱਥੇ ਰਹਿਣ ਲਈ ਬੇਕਰੀ, ਖੇਤੀਬਾੜੀ, ਮੱਛੀ–ਪਾਲਣ ਤੇ ਨਿਰਮਾਣ ਨਾਲ ਜੁੜੇ ਲੋਕਾਂ ਨੂੰ ਸੱਦਿਆ ਜਾ ਰਿਹਾ ਹੈ। ਸਥਾਨਕ ਕੌਂਸਲ ਦੇ ਪ੍ਰਧਾਨ ਆਂਦਰੇਜ਼ ਚੇਰਚੇਲਕਿਸ ਮੁਤਾਬਕ ਬੇਕਰੀ, ਨਿਰਮਾਣ ਤੇ ਮੱਛੀ–ਪਾਲਣ ਅਜਿਹੇ ਕਿੱਤੇ ਹਨ; ਜਿਨ੍ਹਾਂ ਵਿੱਚ ਉਹ ਚੋਖੀ ਕਮਾਈ ਦਾ ਭਰੋਸਾ ਦਿਵਾ ਸਕਦੇ ਹਨ। ਇੱਕੇ ਰਹਿਣ ਲਈ ਅਰਜ਼ੀ ਦੇਣ ਵਾਲਿਆਂ (ਬਿਨੈਕਾਰਾਂ) ਨੂੰ ਬੱਸ ਕੁਝ ਆਸਾਨ ਜਿਹੀਆਂ ਸ਼ਰਤਾਂ ਮੰਨਣੀਆਂ ਹੋਣਗੀਆਂ।

 

 

ਇਸ ਤੋਂ ਪਹਿਲਾਂ ਇਟਲੀ ਦੇ ਵੀ ਕੁਝ ਪਿੰਡਾਂ ਵਿੱਚ ਵਸਣ ਲਈ ਅਜਿਹੀ ਪੇ਼ਸਕ਼ਸ਼ ਕੀਤੀ ਜਾ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:You can have free house to live and Rs 40000 per month in this country