ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੱਪ ਨੂੰ ਦੀਵਾਰ 'ਤੇ ਚੜ੍ਹਦਿਆਂ ਦੇਖ ਹੈਰਾਨ ਹੋ ਜਾਓਗੇ ਤੁਸੀਂ!

ਜਮੀਨ ਤੇ ਚੱਲਦੇ ਹੋਏ ਤਾਂ ਤੁਸੀ਼ਂ ਬਥੇਰੇ ਸੱਪ ਦੇਖੇ ਹੋਣਗੇ ਪਰ ਸਿੱਧੀ ਦੀਵਾਰ ਤੇ ਚੜ੍ਹਦੇ ਹੋਏ ਸੱਪ ਨੂੰ ਤੁਸੀਂ ਕਦੇ ਕਦਾਰ ਹੀ ਦੇਖਿਆ ਹੋਵੇਗਾ। ਆਸਟ੍ਰੇਲੀਆ ਚ ਇੱਕ ਸੱਪ ਅਜਿਹਾ ਹੈ ਜੋ ਆਸਾਨੀ ਨਾਲ ਛੱਤ ਦੇ ਚੜ੍ਹ ਜਾਂਦਾ ਹੈ। ਲਗਭਗ 9 ਫੁੱਟ ਦਾ ਇਹ ਸੱਪ ਜੰਗਲ ਚ ਨਹੀਂ ਬਲਕਿ ਘਰ ਦੇ ਗੈਰਾਜ ਵਿਚ ਰਹਿੰਦਾ ਹੈ। 

 

ਹੈਰਾਨ ਦੀ ਗੱਲ ਇਹ ਵੀ ਹੈ ਕਿ ਹੁਣ ਜਿਸ ਗੈਰਾਜ ਵਿਚ ਇਹ ਰਹਿੰਦਾ ਹੈ, ਉੱਥੇ ਦੇ ਮਾਲਿਕ ਨੂੱ ਵੀ ਇਸ ਸੱਪ ਤੋਂ ਕੋਈ ਪ੍ਰੇਸ਼ਾਨੀ ਨਹੀਂ। ਹਾਲਾਂਕਿ ਇਹ ਸੱਪ ਪਾਲਤੂ ਨਹੀਂ ਹੈ। ਜਦੋਂ ਇਸਨੂੱ ਪਹਿਲੀ ਵਾਰ ਦੇਖਿਆ ਗਿਆ ਤਾਂ ਮਕਾਨ ਮਾਲਿਕ ਵੀ ਇਸਨੂੰ ਦੇਖ ਕੇ ਡਰ ਗਿਆ ਸੀ ਹਾਲਾਂਕਿ ਬਾਅਦ ਚ ਕਹਾਣੀ ਬਦਲ ਗਈ।

 

ਆਸਟ੍ਰੇਲੀਆ ਦੇ ਰਹਿਣ ਵਾਲੇ ਰੋਬੀ ਨਿਲ ਨੇ ਲਗਭਗ 6 ਮਹੀਨਿਆਂ ਪਹਿਲਾਂ ਆਪਣੇ ਗੈਰਾਜ ਦੇ ਉਪਰਲੇ ਹਿੱਸੇ ਤੇ ਇਸ ਸੱਪ ਨੂੰ ਦੇਖਿਆ ਤਾਂ ਉਹ ਇੱਕ ਦਮ ਡਰ ਗਏ ਸਨ। ਉਨ੍ਹਾਂ ਨੇ ਇਸ ਨੂੰ ਥੱਲੇ ਉਤਾਰਨ ਦੀ ਵੀ ਕੋਸਿ਼ਸ਼ ਕੀਤੀ ਸੀ ਪਰ ਉਹ ਅਸਫਲ ਰਹੇ। ਵੱਡੀ ਮੁ਼ਸ਼ਕਲ ਤੋਂ ਉਨ੍ਹਾਂ ਨੇ ਕਿਸੇ ਦੀ ਮਦਦ ਨਾਲ ਇਸਨੂੱ ਥੱਲੇ ਉਤਾਰਿਆ । ਇਸ ਤੋਂ ਬਾਅਦ ਇਸ ਸੱਪ ਨੂੰ ਉਨ੍ਹਾਂ ਨੇ ਆਪਣੇ ਘਰ ਦੇ ਪਿੱਛੇ ਝਾੜੀਆਂ ਚ ਛੱਡ ਦਿੱਤਾ ਪਰ ਬਾਅਦ ਚ ਉਨ੍ਹਾਂ ਨੂੰ ਲੱਗਿਆ ਕਿ ਉਸ ਅਜਗਰ ਨੂੰ ਉਨ੍ਹਾਂ ਦੇ ਗੈਰਾਜ ਦੀ ਛੱਤ ਪਸੰਦ ਹੈ। ਇਸ ਲਈ ਉਹ ਸੱਪ ਨੂੰ ਉਥੀਂ ਗੈਰਾਜ ਵਿਚ ਲੈ ਆਏ। ਤਦ ਤੋਂ ਹੀ ਇਹ ਸੱਪ ਇਸੇ ਗੈਰਾਜ ਵਿਚ ਰਹਿੰਦਾ ਹੈ। ਰੋਬੀ ਨੇ ਇਸ ਸੱਪ ਦਾ ਨਾਂ ਡੀਰਕ ਰੱਖਿਆ ਹੋਇਆ ਹੈ। ਰੋਬੀ ਮੁਤਾਬਕ ਸੱਪ ਮੌਸਕ ਠੰਡਾ ਹੋਣ ਤੇ ਛੱਤ ਤੇ ਚਲਿਆ ਜਾਂਦਾ ਹੈ ਅਤੇ ਬਾਕੀ ਟਾਈਮ ਥੱਲੇ ਰਹਿੰਦਾ ਹੈ।

 

ਨਿਲ ਨੇ ਕਈ ਵਾਰ ਉਸਦਾ ਨਾਪ ਲਿਆ ਹੈ। ਹੁਣ ਇਹ ਸੱਪ ਪਿਛਲੇ ਛੇ ਮਹੀਨਿਆਂ ਚ 3 ਫੁੱਟ ਵੱਧ ਕੇ ਲਗਭਗ 9 ਫੁੱਟ ਦਾ ਹੋ ਚੁੱਕਾ ਹੈ। 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:You will be surprised to see the snake climbing on the wall