ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਲੇਸ਼ੀਆ ਨੇ ਜ਼ਾਕਿਰ ਨਾਇਕ ਦੇ ਬੋਲਣ ’ਤੇ ਲਾਈ ਪਾਬੰਦੀ

ਵਿਵਾਦਿਤ ਇਸਲਾਮਿਕ ਪ੍ਰਚਾਰਕ ਜ਼ਾਕਿਰ ਨਾਇਕ ਦੇ ਇਕ ਇਸਲਾਮਿਕ ਪ੍ਰੋਗਰਾਮ ਚ ਸੰਬੋਧਨ ’ਤੇ ਮਲੇਸ਼ੀਆ ਦੀ ਪੁਲਿਸ ਨੇ ਰੋਕ ਲਗਾ ਦਿੱਤੀ ਹੈ। ਇਹ ਪ੍ਰੋਗਰਾਮ 16 ਅਗਸਤ ਤੋਂ 18 ਅਗਸਤ ਵਿਚਾਲੇ ਹੋਣਾ ਹੈ। ਇਸ ਵਿਚਕਾਰ ਲੰਘੇ ਹਫਤੇ ਜ਼ਾਕਿਰ ਵਲੋਂ ਕੀਤੀ ਗਈ ਵਿਵਾਦਿਤ ਟਿੱਪਣੀ ਨੂੰ ਲੈ ਕੇ ਉਸ ਤੋਂ ਪੁੱਛਗਿੱਛ ਲਈ ਸੰਮਨ ਭੇਜਿਆ ਗਿਆ ਹੈ।

 

ਮਲੇਸ਼ੀਆ ਚ ਪਿਛਲੇ 3 ਸਾਲ ਤੋਂ ਰਹਿ ਰਹੇ ਵਿਵਾਦਿਤ ਇਸਲਾਮਿਕ ਪ੍ਰਚਾਰਕ ਜ਼ਾਕਿਰ ਨਾਇਕ ਵਲੋਂ ਹਿੰਦੁਆਂ ’ਤੇ ਦਿੱਤੇ ਗਏ ਤਾਜ਼ਾ ਬਿਆਨ ਦੇ ਬਾਅਦ ਉਸ ਨੂੰ ਸੰਮਨ ਜਾਰੀ ਕਰਕੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ। ਕੱਟਰ ਇਸਲਾਮਿਕ ਪ੍ਰਚਾਰਕ ਨੇ ਹਾਲ ਹੀ ਚ ਮਲੇਸ਼ੀਆ ਦੇ ਹਿੰਦੂ ਭਾਈਚਰੇ ਅਤੇ ਚੀਨ ਦੇ ਉਯਘੁਰ ਮੁਸਲਿਮ ਭਾਈਚਾਰੇ ਖਿਲਾਫ ਵਿਵਾਦਤ ਟਿੱਪਣੀ ਕੀਤੀ ਸੀ।

 

ਭਾਰਤ ਚ ਅੱਤਵਾਦੀ ਗਤੀਵਿਧੀਆਂ ਨੂੰ ਭੜਕਾਉਣ ਅਤੇ ਮਨੀ ਲਾਂਡਰਿੰਗ ਦੇ ਦੋਸ਼ ਚ ਲੋੜੀਂਦੇ ਜ਼ਾਕਿਰ ਨਾਇਕ ਨੇ ਕਿਹਾ ਸੀ ਕਿ ਚੀਨੀ ਮਲੇਸ਼ੀਆਈ ਲੋਕਾਂ ਨੂੰ ਦੇਸ਼ ਛੱਡ ਕੇ ਚਲੇ ਜਾਣਾ ਚਾਹੀਦਾ ਹੈ ਕਿਉਂਕਿ ਉਹ ਹੁਣ ਦੇਸ਼ ਦੇ ਪੁਰਾਣੇ ਮਹਿਮਾਨ ਹੋ ਚੁਕੇ ਹਨ। ਮਲੇਸ਼ੀਆ ਸਰਕਾਰ ਨੇ ਦੋਸ਼ੀ ਨਾਇਕ ਨੂੰ ਆਪਣੇ ਦੇਸ਼ ਚ ਸਥਾਈ ਨਾਗਰਿਕਤਾ ਦਿੱਤੀ ਸੀ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Zakir Naik to be questioned after a controversial remarks against Hindus in Malaysia