ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਲੇਸ਼ੀਆ ’ਚ ਜ਼ਾਕਿਰ ਨਾਇਕ ਦੇ ਭਾਸ਼ਣ ਦੇਣ ’ਤੇ ਪਾਬੰਦੀ

ਮਲੇਸ਼ੀਆ ’ਚ ਜ਼ਾਕਿਰ ਨਾਇਕ ਦੇ ਭਾਸ਼ਣ ਦੇਣ ’ਤੇ ਪਾਬੰਦੀ

ਭਾਰਤ ਦਾ ਇਸਲਾਮਿਕ ਪ੍ਰਚਾਰਕ ਜ਼ਾਕਿਰ ਨਾਇਕ ਹੁਣ ਮਲੇਸ਼ੀਆ ਵਿੱਚ ਕੋਈ ਭਾਸ਼ਣ ਨਹੀਂ ਦੇ ਸਕੇਗਾ। ਮਲੇਸ਼ੀਆ ਦੀ ਸਰਕਾਰ ਨੇ ਉਸ ਦੇ ਭਾਸ਼ਣ ਦੇਣ ਉੱਤੇ ਮੁਕੰਮਲ ਪਾਬੰਦੀ ਲਾ ਦਿੱਤੀ ਹੈ।

 

 

ਇਸ ਤੋਂ ਪਹਿਲਾਂ ਮਲੇਸ਼ੀਆ ਦੀ ਸਰਕਾਰ ਨੇ ਵਿਵਾਦਗ੍ਰਸਤ ਭਾਰਤੀ ਇਸਲਾਮਿਕ ਪ੍ਰਚਾਰਕ ਜ਼ਾਕਿਰ ਨਾਇਕ ਨੂੰ ਪੁੱਛਗਿੱਛ ਲਈ ਤਲਬ ਕੀਤਾ ਸੀ ਦੋਸ਼ ਹੈ ਕਿ ਉਸ ਨੇ ਮਲੇਸ਼ੀਆ ਕੁਝ ਨਸਲੀ ਟਿੱਪਣੀਆਂ ਕੀਤੀਆਂ ਹਨ; ਜਿਨ੍ਹਾਂ ਉੱਤੇ ਡਾਢਾ ਇਤਰਾਜ਼ ਹੋ ਰਿਹਾ ਹੈ

 

 

ਉਸ ਤੋਂ ਵੀ ਪਹਿਲਾਂ ਮਲੇਸ਼ੀਆ ਦੇ ਬਹੁਤ ਸਾਰੇ ਮੰਤਰੀ ਜ਼ਾਕਿਰ ਨਾਇਕ ਨੂੰ ਦੇਸ਼ਚੋਂ ਬਾਹਰ ਕੱਢਣ ਦੀ ਮੰਗ ਕਰ ਚੁੱਕੇ ਹਨ। ਇੱਥੇ ਵਰਨਣਯੋਗ ਹੈ ਕਿ ਜ਼ਾਕਿਰ ਨਾਇਕ ਨੇ ਕਿਹਾ ਸੀ ਕਿ – ‘ਮਲੇਸ਼ੀਆ ਹਿੰਦੂਆਂ ਨੂੰ ਭਾਰਤ ਦੇ ਘੱਟਗਿਣਤੀ ਮੁਸਲਮਾਨਾਂ ਤੋਂ 100 ਗੁਣਾ ਵੱਧ ਅਧਿਕਾਰ ਹਨ।

 

 

ਜ਼ਾਕਿਰ ਨਾਇਕ ਪਿਛਲੇ ਤਿੰਨ ਸਾਲਾਂ ਤੋਂ ਮਲੇਸ਼ੀਆ ਰਹਿ ਰਿਹਾ ਹੈ। ਭਾਰਤ ਉਸ ਉੱਤੇ ਧਨ ਦੇ ਗ਼ੈਰਕਾਨੂੰਨੀ ਲੈਣਦੇਣ ਤੇ ਨਫ਼ਰਤ ਭਰਿਆ ਪ੍ਰਚਾਰ ਕਰਨ ਦੇ ਗੰਭੀਰ ਦੋਸ਼ ਹਨ

 

 

ਹੁਣ ਮਲੇਸ਼ੀਆ ਵੀ ਜ਼ਾਕਿਰ ਨਾਇਕ ਉੱਤੇ ਕਾਨੂੰਨੀ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਜਿਸ ਤਰ੍ਹਾਂ ਮਲੇਸ਼ੀਆ ਦੀ ਸਰਕਾਰ ਦੇ ਮੰਤਰੀ ਇਸ ਵੇਲੇ ਉਸ ਦੇ ਵਿਰੁੱਧ ਹੋ ਗਏ ਹਨ; ਇਸ ਤੋਂ ਲੱਗਦਾ ਹੈ ਕਿ ਨੇੜਭਵਿੱਖ ਜ਼ਾਕਿਰ ਨਾਇਕ ਨੂੰ ਮਲੇਸ਼ੀਆਚੋਂ ਵੀ ਦੇਸ਼ਨਿਕਾਲ਼ਾ ਮਿਲ ਸਕਦਾ ਹੈ

 

 

ਮਲੇਸ਼ੀਆ ਧਰਮ ਤੇ ਨਸਲ ਬਹੁਤ ਹੀ ਨਾਜ਼ੁਕ ਮਸਲੇ ਹਨ। ਮਲੇਸ਼ੀਆ ਦੀ ਆਬਾਦੀ 3 ਕਰੋੜ 20 ਲੱਖ ਹਨ; ਜਿਸ ਵਿੱਚੋਂ 60 ਫ਼ੀ ਸਦੀ ਮਲਾਇਆ ਮੁਸਲਿਮ ਹਨ। ਬਾਕੀ ਦੇ ਜ਼ਿਆਦਾਤਰ ਚੀਨੀ ਤੇ ਭਾਰਤੀ ਮੂਲ ਦੇ ਨਾਗਰਿਕ ਹਨ; ਜਿਨ੍ਹਾਂ ਵਿੱਚੋਂ ਜ਼ਿਆਦਾਤਰ ਹਿੰਦੂ ਹੀ ਹਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Zakir Nayak banned from giving speeches in Malaysia